ਗਗਨਦੀਪ ਅਰੋੜਾ
ਲੁਧਿਆਣਾ, 6 ਮਾਰਚ
ਇਸ ਸਨਅਤੀ ਸ਼ਹਿਰ ਦੇ ਇਲਾਕੇ ਜਮਾਲਪੁਰ ਅਰਬਨ ਅਸਟੇਟ ਵਿਚ ਗੁਆਂਢੀ ਨੇ ਦੋ ਬੱਚਿਆਂ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਬਾਅਦ ਖੁਦਕੁਸ਼ੀ ਕਰ ਲਈ। ਥਾਣਾ ਫੋਕਲ ਪੁਆਇੰਟ ਮੌਕੇ ’ਤੇ ਪੁੱਜ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਮੁਲਜ਼ਮ ਬੱਚਿਆਂ ਦੀ ਮਾਂ ਨਾਲ ਇੱਕ ਤਰਫ਼ਾ ਪਿਆਰ ਕਰਦਾ ਸੀ, ਜਿਸ ਕਰਕੇ ਉਹ ਔਰਤ ਨੂੰ ਕਾਫ਼ੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਵੀ ਕਰਦਾ ਆ ਰਿਹਾ ਸੀ। ਅੱਜ ਸਵੇਰੇ ਜਦੋਂ ਔਰਤ ਦਾ ਪਤੀ ਸ਼ੰਕਰ ਤਿਵਾੜੀ ਕੰਮ ’ਤੇ ਚਲਾ ਗਿਆ ਤਾਂ ਪਿੱਛੋਂ ਮੁਲਜ਼ਮ ਸ਼ੈਲੇਂਦਰ ਨੇ ਬੱਚਿਆਂ ਨੂੰ ਆਪਣੇ ਕਮਰੇ ਵਿਚ ਬੁਲਾਇਆ ਤੇ ਕਤਲ ਕਰ ਦਿੱਤਾ, ਬਾਅਦ ਵਿਚ ਉਸ ਨੇ ਫਾਹਾ ਲਗਾ ਖੁਦਕੁਸ਼ੀ ਕਰ ਲਈ। ਬੱਚਿਆਂ ਦੀ ਪਛਾਣ ਅੱਠ ਸਾਲਾਂ ਰਜਨੀਸ਼ ਤੇ ਪੰਜ ਸਾਲਾਂ ਮਨੀਸ਼ ਵੱਜੋਂ ਹੋਈ ਹੈ।