ਚੰਡੀਗੜ੍ਹ, 7 ਅਗਸਤ
ਪੰਜਾਬ ਸਰਕਾਰ ਨੇ ਸੂਬੇ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੈਦਰਾਬਾਦ ਤੋਂ ਬੱਕਰੀ ਦੇ ਚੇਚਕ ਦੇ ਟੀਕੇ ਦੀਆਂ 66,000 ਤੋਂ ਵੱਧ ਖ਼ੁਰਾਕਾਂ ਖ਼ਰੀਦੀਆਂ ਹਨ। ਪੰਜਾਬ ਦੇ ਪਸ਼ੂ ਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਦੱਸਿਆ ਕਿ ਇਹ ਟੀਕੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਵਿੱਚ ਲਾਏ ਜਾਣਗੇ। ਇਹ ਬਿਮਾਰੀ ਪੰਜਾਬ, ਰਾਸਥਾਨ, ਉਤਰਾਖੰਡ, ਗੁਜਰਾਤ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਵਿੱਚ ਫੈਲੀ ਹੋਈ ਹੈ। ਪੰਜਾਬ ਵਿੱਚ ਬੀਤੇ ਇੱਕ ਮਹੀਨੇ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਚਾਰ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਵੀਹ ਹਜ਼ਾਰ ਤੋਂ ਵੱਧ ਪਸ਼ੂ ਇਸ ਤੋਂ ਪੀੜਤ ਹਨ।