ਐੱਸਏਐੱਸ ਨਗਰ (ਮੁਹਾਲੀ):
ਮੁਹਾਲੀ ਅਦਾਲਤ ਨੇ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦਾ ਜੁਡੀਸ਼ਲ ਰਿਮਾਂਡ 14 ਅਕਤੂਬਰ ਤੱਕ ਵਧਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਗ੍ਰਾਮੀਣ ਅਦਾਲਤਾਂ ਖੋਲ੍ਹਣ ਦੇ ਵਿਰੋਧ ਵਿੱਚ ਮੁਹਾਲੀ ਅਦਾਲਤ ਵਿੱਚ ਵਕੀਲ ਹੜਤਾਲ ’ਤੇ ਸਨ। ਇਸ ਕਾਰਨ ਮਾਲੀ ਦੀ ਫਿਜ਼ੀਕਲ ਪੇਸ਼ੀ ਨਹੀਂ ਹੋ ਸਕੀ। ਅੱਜ ਮਨੁੱਖੀ ਅਧਿਕਾਰ ਸੰਗਠਨਾਂ, ਬੁੱਧੀਜੀਵੀਆਂ, ਵਕੀਲਾਂ ਅਤੇ ਇਨਸਾਫ਼ ਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਦੇ ਨੁਮਾਇੰਦੇ ਮਾਲੀ ਦੀ ਪੇਸ਼ੀ ਸਬੰਧੀ ਮੁਹਾਲੀ ਅਦਾਲਤ ਦੇ ਬਾਹਰ ਇਕੱਠੇ ਹੋਏ ਤੇ ਮਾਲੀ ਨੂੰ ਉਡੀਕਦੇ ਰਹੇ ਪਰ ਵਕੀਲਾਂ ਦੀ ਹੜਤਾਲ ਕਾਰਨ ਕਿਸੇ ਵੀ ਜੇਲ੍ਹ ’ਚੋਂ ਕੈਦੀਆਂ ਨੂੰ ਪੇਸ਼ੀ ਲਈ ਅਦਾਲਤ ਨਹੀਂ ਲਿਆਂਦਾ ਗਿਆ। ਇਸ ਕਾਰਨ ਅਦਾਲਤ ਨੇ ਸ੍ਰੀ ਮਾਲੀ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। -ਪੱਤਰ ਪ੍ਰੇਰਕ