ਲੁਧਿਆਣਾ, (ਨਿੱਜੀ ਪੱਤਰ ਪ੍ਰੇਰਕ): ਇਸਲਾਮੀ ਨਵਾਂ ਸਾਲ 1443 ਸ਼ੁਰੂ ਹੋਣ ਮੌਕੇ ਅੱਜ ਇਤਿਹਾਸਕ ਜਾਮਾ ਮਸਜਿਦ ਵਿੱਚ ਵਿਸ਼ੇਸ਼ ਦੁਆ ਕਰਵਾਈ ਗਈ ਅਤੇ ਇਸਲਾਮ ਧਰਮ ਦੇ ਦੂਜੇ ਖਲੀਫ਼ਾ ਸ਼ਹੀਦ ਹਜ਼ਰਤ ਉਮਰ ਫ਼ਾਰੂਕ ਰਜੀ ਅੱਲਾਹ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸਲਾਮ ਧਰਮ ਨੂੰ ਅਤਿਵਾਦ ਨਾਲ ਜੋੜਨਾ ਸੋਚੀ-ਸਮਝੀ ਸਾਜਿਸ਼ ਹੈ। ਇਸਲਾਮ ਧਰਮ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕਰਦਾ ਹੈ। ਉਹ ਦੁਆ ਕਰਦੇ ਹਨ ਕਿ ਇਸਲਾਮੀ ਨਵਾਂ ਸਾਲ ਦੁਨੀਆਂ ਭਰ ਦੇ ਲੋਕਾਂ ਲਈ ਸ਼ਾਂਤੀ ਤੇ ਅਮਨ ਭਾਈਚਾਰੇ ਵਾਲਾ ਰਹੇ। ਉਨ੍ਹਾਂ ਦੱਸਿਆ ਕਿ ਮੋਹਰਮ ਦਾ ਚੰਦ ਨਜ਼ਰ ਆਉਂਦੇ ਹੀ ਨਵਾਂ ਇਸਲਾਮੀ ਸਾਲ ਸ਼ੁਰੂ ਹੋ ਗਿਆ ਹੈ ਤੇ 20 ਅਗਸਤ ਨੂੰ ਯੌਮ-ਏ-ਆਸ਼ੂਰਾ ਦਾ ਦਿਨ ਮਨਾਇਆ ਜਾਵੇਗਾ।