ਨਵੀਂ ਦਿੱਲੀ, 22 ਨਵੰਬਰ
ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ 20 ਤੋਂ 21 ਨਵੰਬਰ ਤੱਕ ਸੰਯੁਕਤ ਗਣਰਾਜ ਤਨਜ਼ਾਨੀਆ ਦਾ ਸਫਲ ਦੌਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਪਣੀ ਫੇਰੀ ਦੌਰਾਨ ਰਾਜ ਮੰਤਰੀ ਨੇ ਜ਼ੰਜ਼ੀਬਾਰ ਦੇ ਰਾਸ਼ਟਰਪਤੀ ਹੁਸੈਨ ਅਲੀ ਮਵੀਨੀ ਨਾਲ ਮੁਲਾਕਾਤ ਕੀਤੀ। ਰਾਜ ਮੰਤਰੀ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਈਆਈਟੀ ਮਦਰਾਸ ਜ਼ੰਜ਼ੀਬਾਰ ਕੈਂਪਸ ਲਈ ਉਨ੍ਹਾਂ ਦੀ ਸਰਪ੍ਰਸਤੀ ਲਈ ਰਾਸ਼ਟਰਪਤੀ ਦੇ ਨਿਰੰਤਰ ਸਮਰਥਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਭਾਰਤੀ ਮੰਤਰੀ ਨੇ ਕਈ ਮੰਤਰੀਆਂ ਤੇ ਵਫ਼ਦਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾ ਸ੍ਰੀ ਮੁਰਲੀਧਰਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਰ ਏਸ-ਸਲਾਮ ਵਿਖੇ ਗਏ ਤੇ ਗੁਰਦੁਆਰੇ ’ਚ ਮੱਥਾ ਟੇਕਿਆ। ਉਨ੍ਹਾਂ ਦਾਰ ਏਸ-ਸਲਾਮ ਵਿੱਚ ਰਾਸ਼ਟਰਮੰਡਲ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।