ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 14 ਜੁਲਾਈ
ਇਥੇ ਪੱਤਰਕਾਰ ਯੂਨੀਅਨ ਖਮਾਣੋਂ ਦੇ ਪ੍ਰਧਾਨ ਪਵਨਜੀਤ ਸਿੰਘ ਲਾਂਬਾ ਦੀ ਅਗਵਾਈ ਵਿੱਚ ਮਿਸ਼ਨ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਪਿੰਡ ਬਦੇਸ਼ਾਂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋਂ ਕੀਤੀ ਗਈ, ਮਿਸ਼ਨ ਹਰਿਆਲੀ ਦੇ ਨਾਂ ’ਤੇ ਯੂਨੀਅਨ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ 1000 ਹਜ਼ਾਰ ਪੌਦੇ ਲਗਾਉਣ ਦਾ ਏਜੰਡਾ ਮਿਥਿਆ ਗਿਆ ਹੈ।
ਇਸ ਮੌਕੇ ਸਕੂਲ ਅਧਿਆਪਕਾ ਤਰਨਵੀਰ ਕੌਰ ਤੇ ਹਰਪ੍ਰੀਤ ਕੌਰ ਨੇ ਮਿਸ਼ਨ ਹਰਿਆਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਜੋ ਸਾਡੇ ਜੀਵਨ ਦੀ ਸਿਰਜਣਾ ਦਾ ਦਾ ਹਿੱਸਾ ਹਨ। ਇਸ ਮੌਕੇ ਸੀਨੀਅਰ ਪ੍ਰਧਾਨ ਹਰਜੀਤ ਸਿੰਘ ਜੀਤੀ, ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਖਜ਼ਾਨਚੀ ਰਾਜੀਵ ਤਿਵਾੜੀ, ਜਨਰਲ ਸਕੱਤਰ ਧਰਮਿੰਦਰ ਸਿੰਘ ਲਾਲੀ, ਮਨਤੇਜ ਸਿੰਘ ਜਟਾਣਾ, ਜਗਜੀਤ ਸਿੰਘ ਜਟਾਣਾ, ਸੰਦੀਪ ਕੁਮਾਰ, ਕਾਕਾ ਸਿੰਘ ਭਾਂਬਰੀ ਹਾਜ਼ਰ ਸਨ
ਐੱਨਸੀਸੀ ਕੈਡਿਟਾਂ ਨੇ ਬੂਟੇ ਲਗਾਏ
ਰੂਪਨਗਰ (ਪੱਤਰ ਪ੍ਰੇਰਕ): ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਰੂਪਨਗਰ ਦੇ ਨੇਵਲ ਵਿੰਗ ਐੱਨਸੀਸੀ ਕੈਡਿਟਾਂ ਵੱਲੋਂ ਆਪੋ-ਆਪਣੇ ਘਰਾਂ ਦੇ ਆਲੇ ਦੁਆਲੇ ਬੂਟੇ ਲਗਾ ਕੇ ਜਿੱਥੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਲਈ ਕਿਹਾ ਗਿਆ ਉੱਥੇ ਹੀ ਕਰੋਨਾ ਮਹਾਮਾਰੀ ਦੇ ਚੱਲਦੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਪਹਿਲੇ ਪੰਜਾਬ ਨੇਵਲ ਯੂਨਿਟ ਨਯਾ ਨੰਗਲ ਦੇ ਕਮਾਂਡਿੰਗ ਅਫਸਟ ਕੈਪਟਨ (ਜਲ ਸੈਨਾ) ਸਰਵਜੀਤ ਸਿੰਘ ਸੈਣੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਦੇ ਐੱਨਸੀਸੀ ਅਫਸਰ ਸੁਨੀਲ ਕੁਮਾਰ ਸ਼ਰਮਾ ਦੀ ਟੀਮ ਵੱਲੋਂ ਆਪੋ ਆਪਣੇ ਘਰਾਂ ਦੇ ਆਲੇ ਦੁਆਲੇ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਵਾਤਾਵਰਨ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਪ੍ਰਿੰਸੀਪਲ ਸੰਗੀਤਾ ਰਾਣੀ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਐੱਨਸੀਸੀ ਕੈਡਿਟਾਂ ਤੋਂ ਪ੍ਰੇਰਣਾ ਲੈਣ ਲਈ ਕਿਹਾ।ਕੈਡਿਟਾਂ ਵੱਲੋਂ ਅੰਬ ਪਿੱਪਲ ਨਿੰਮ ,ਜਾਮੁਨ ਆਦਿ ਛਾਂਦਾਰ ਰੁੱਖ ਲਗਾਕੇ ਲੋਕਾਂ ਨੂੰ ਵਾਤਾਵਰਨ ਸਬੰਧੀ ਸੁਚੇਤ ਕੀਤਾ ਗਿਆ।