ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,10 ਦਸੰਬਰ
ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ ਛੇ ਅਧੀਨ ਪੈਂਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੀਆਂ ਕਰੀਬ ਦਸ ਗਲੀਆਂ ਨੂੰ ਜੋੜਦੀਆਂ ਦੋ ਮੁੱਖ ਸੜਕਾਂ ਦੇ ਅਧੂਰੇ ਛੱਡੇ ਨਿਰਮਾਣ ਕਾਰਜ ਨੂੰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਵਾਰਡ ਦੇ ਕੌਂਸਲਰ ਨੇ ਅਲੱਗ ਅਲੱਗ ਦੋ ਦਿਨਾਂ ‘ਚ ਇੱਕੋਂ ਥਾਂ ਤੋਂ ਸ਼ੁਰੂ ਕਰਵਾਉਣ ਦੀ ਰਸਮ ਨਿਭਾਈ। ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ 9 ਦਸੰਬਰ ਨੂੰ ਕੰਮ ਸ਼ੁਰੂ ਕਰਵਾਉਣ ਦੀ ਰਸਮ ਨਿਭਾਈ ਤੇ ਅਗਲੇ ਦਿਨ 10 ਦਸੰਬਰ ਨੂੰ ਵਾਰਡ ਦੇ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਨੇ ਉਸੇ ਥਾਂ ‘ਤੇ ਟੱਕ ਲਾ ਕੇ ਕੰਮ ਸ਼ੁਰੂ ਕਰਨ ਦੀ ਰਸਮ ਨਿਭਾਈ।