ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਜੁਲਾਈ
ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੂੰ ਚਿਕਨਪਾਕਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਜਾਣਕਾਰੀ ਵਿਧਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਤੋਂ ਉਹ ਆਪਣੀ ਸਿਹਤ ਵਿਚ ਕਾਫੀ ਢਿੱਲਮੱਠ ਮਹਿਸੂਸ ਕਰ ਰਹੇ ਸਨ। ਇਸ ਸਬੰਧੀ ਡਾਕਟਰਾਂ ਨੂੰ ਚੈਕ ਅੱਪ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਚਿਕਨਪਾਕਸ ਵਾਇਰਸ ਹੋ ਗਿਆ ਹੈ ਅਤੇ ਉਹ ਇਕ ਹਫ਼ਤਾ ਇਕਾਂਤਵਾਸ ਵਿਚ ਰਹਿਣਗੇ। ਇਸ ਦੌਰਾਨ ਵਿਧਾਇਕ ਭਰਾਜ ਨੇ ਪਾਰਟੀ ਵਾਲੰਟੀਅਰਾਂ ਅਤੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੰਮਕਾਜ ਸਬੰਧੀ ਉਹ ਸੰਗਰੂਰ ਸਥਿਤ ਦਫ਼ਤਰ ਵਿਚ ਪਹੁੰਚ ਕਰ ਸਕਦੇ ਹਨ।