ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਜੂਨ
ਇਥੋਂ ਦੇ 67 ਸੈਕਟਰ ਵਿੱਚ ਨੌਜਵਾਨ ਨੇ ਆਪਣੀ ਗੱਡੀ ਵਿੱਚ ਕਥਿਤ ਤੌਰ ’ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਨੌਜਵਾਨ ਦੀ ਪਛਾਣ 21 ਸਾਲ ਦੇ ਕਰਨਪਾਲ ਸਿੰਘ ਵਜੋਂ ਹੋਈ ਹੈ। ਉਹ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਸਾਲ ਤੋਂ ਆਪਣੇ ਪਰਿਵਾਰ ਨਾਲ ਮੁਹਾਲੀ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿਤਾ ਨਾਲ ਕਾਰਾਂ ਦੀ ਖਰੀਦ-ਵੇਚ ਕਰਦਾ ਸੀ। ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਕਰਨਪਾਲ ਮੰਗਲਵਾਰ ਰਾਤ ਆਪਣਾ ਜਨਮ ਦਿਨ ਮਨਾਉਣ ਲਈ ਖਰੜ ਗਿਆ ਸੀ, ਜਿਸ ਤੋਂ ਬਾਅਦ ਉਹ ਰਾਤ 10 ਵਜੇ ਦੇ ਕਰੀਬ ਆਪਣੇ ਦੋਸਤਾਂ ਨੂੰ ਮਿਲਣ ਲਈ ਰਵਾਨਾ ਹੋਇਆ। ਉਸ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਦੇਰ ਹੋ ਸਕਦੀ ਹੈ। ਅੱਜ ਸਵੇਰੇ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮੌਕੇ ’ਤੇ ਪੁੱਜੇ ਡੀਐੱਸਪੀ ਸਿਟੀ-2 ਸੁਖਜੀਤ ਸਿੰਘ ਵਿਰਕ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੇ ਫੌਰੈਂਸਿਕ ਟੀਮ ਨੂੰ ਵੀ ਸੱਦ ਲਿਆ। ਡੀਐੇੱਸਪੀ ਨੇ ਦੱਸਿਆ ਕਿ ਨੌਜਵਾਨ ਨੇ .32 ਬੋਰ ਦੇ ਦੇਸੀ ਪਿਸਟਲ ਨਾਲ ਗੋਲੀ ਮਾਰੀ। ਪੁਲੀਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਲਾਇਸੈਂਸੀ ਸੀ ਜਾਂ ਨਹੀਂ।