ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 1 ਅਪਰੈਲ
ਪਿੰਡ ਪੜੌਲ ਦੇ ਸਮੂਹ ਨੌਜਵਾਨਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇੱਕ ਪਿੰਡ ਓਪਨ ਦੇ ਮੁਕਾਬਲੇ ਦੌਰਾਨ ਕਬੱਡੀ ਦੀਆਂ ਇੱਕ ਦਰਜਨ ਤੋਂ ਵੱਧ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਵਿੱਚ ਪੜੌਲ ਦੀ ਟੀਮ ਨੇ 17 ਅੰਕ ਲਏ ਅਤੇ ਸੈਂਪਲੀ ਸਾਹਿਬ ਦੀ ਟੀਮ ਨੇ 21 ਅੰਕ ਪ੍ਰਾਪਤ ਕੀਤੇ। ਫਾਈਨਲ ਮੁਕਾਬਲਾ ਮੌਲੀ ਵੈਦਵਾਣ ਅਤੇ ਸੈਂਪਲੀ ਸਾਹਿਬ ਦੀ ਟੀਮ ਦਰਮਿਆਨ ਖੇਡਿਆ ਗਿਆ। ਇਸੇ ਦੌਰਾਨ ਮੌਲੀ ਵੈਦਵਾਣ ਦੀ ਟੀਮ ਨੇ 25 ਅੰਕ ਲੈ ਕੇ ਪਹਿਲਾ ਸਥਾਨ ਲਿਆ, ਜਿਸ ਨੂੰ ਇਕੱਤੀ ਹਜ਼ਾਰ ਰੁਪਏ ਨਗਦ ਸਮੇਤ ਟਰਾਫੀ ਇਨਾਮ ਵਜੋਂ ਦਿੱਤੀ ਗਈ। ਦੂਜੇ ਨੰਬਰ ’ਤੇ ਆਈ ਸੈਂਪਲੀ ਸਾਹਿਬ ਦੀ ਟੀਮ ਨੇ 20 ਅੰਕ ਪ੍ਰਾਪਤ ਕੀਤੇ ਜਿਸ ਨੂੰ ਇੱਕੀ ਹਜ਼ਾਰ ਰੁਪਏ ਨਕਦ ਸਮੇਤ ਇੱਕ ਯਾਦਗਾਰੀ ਟਰਾਫੀ ਇਨਾਮ ਵਿੱਚ ਮਿਲੀ। ਵਧੀਆ ਜਾਫੀ ਜੱਸੀ ਅਤੇ ਵਧੀਆ ਰੇਡਰ ਰਹੇ ਬੁੱਲੇ ਨੂੰ ਕਰਮਵਾਰ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਸ਼ੋਅ ਮੈਚ ਦੌਰਾਨ ਪਿੰਡ ਮਦਵਾੜਾ ਦੀ ਟੀਮ ਨੇ ਮਨਾਣਾ ਨੂੰ ਹਰਾ ਕੇ ਬਾਜ਼ੀ ਮਾਰ ਲਈ। ਰਣਜੀਤ ਸਿੰਘ ਸ਼ਾਂਤਪੁਰੀ ਤੇ ਸੇਠੀ ਦੁਸਾਰਨਾ ਨੇ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਗੁਰਮੁੱਖ ਸਿੰਘ ਢੋਡੇਮਾਜਰਾ ਤੇ ਰਜੇਸ਼ ਧੀਮਾਨ ਨੇ ਕੁਮੈਂਟਰੀ ਕੀਤੀ। ਬਜੁਰਗ ਰਣ ਸਿੰਘ ਰਸਨਹੇੜੀ ਨੇ ਖੇਡ ਮੈਦਾਨ ਦੁਆਲੇ ਦੌੜ ਲਾਈ।