ਪੱਤਰ ਪ੍ਰੇਰਕ
ਮਾਨਸਾ, 27 ਜੂਨ
ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਅਗਲੇ 48 ਘੰਟੇ ਹੋਰ ਗਰਮੀ ਨਾਲ ਜੂਝਣਾ ਪੈ ਸਕਦਾ ਹੈ ਅਤੇ ਮੌਨਸੂਨ ਦੀ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਤੱਕ ਉਡੀਕ ਕਰਨੀ ਪਵੇਗੀ। ਬੇਸ਼ੱਕ ਇਨ੍ਹਾਂ ਦਿਨਾਂ ਵਿੱਚ ਮੌਨਸੂਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਪ੍ਰੰਤੂ ਇਸ ਵਾਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਦੀਆਂ ਸੀਮਾਵਾਂ ਤੱਕ ਹੀ ਪੁੱਜ ਸਕੀ ਹੈ। ਪੰਜਾਬ ਵਿੱਚ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਮੌਨਸੂਨ ਤੋਂ ਪਹਿਲਾਂ ਵਾਲਾ ਮੀਂਹ ਪੈ ਸਕਦਾ ਹੈ। ਅੱਜ ਕੁਝ ਥਾਵਾਂ ’ਤੇ ਬੱਦਲਵਾਈ ਸੀ ਪਰ ਬਹੁਤੇ ਹਿੱਸੇ ਵਿੱਚ ਚਿਪਚਿਪੀ ਗਰਮੀ ਨੇ ਲੋਕਾਂ ਨੂੰ ਤੰਗ ਕਰੀ ਰੱਖਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਸੂਬੇ ਵਿੱਚ ਇਸ ਵਾਰ ਮੌਨਸੂਨ ਲਗਪਗ 10 ਦਿਨ ਦੇਰੀ ਨਾਲ ਚੱਲ ਰਹੀ ਹੈ।