ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 11 ਜੂਨ
ਇੱਥੋਂ ਦੇ ਗੋਬਿੰਦ ਨਗਰ ਵਿੱਚ ਰਹਿੰਦੇ ਇੱਕ ਪਰਵਾਸੀ ਨੌਜਵਾਨ ਨੇ ਆਪਣੀ ਮਾਂ ਦੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਛੋਟੂ ਰਾਮ ਪਿੰਡ ਲੱਖਾ ਸਰਾਏ (ਬਿਹਾਰ) ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਇੱਥੇ ਕੰਮ ਕਰਨ ਲਈ ਆਇਆ ਸੀ। ਛੋਟੂ ਰਾਮ ਦੀ ਭਰਜਾਈ ਸ੍ਰਿਸ਼ਟੀ ਕੁਮਾਰੀ ਅਨੁਸਾਰ ਛੋਟੂ ਰਾਮ ਘਰ ਵਿੱਚ ਕੋਈ ਨਸ਼ੀਲੀ ਚੀਜ਼ ਖਾ ਰਿਹਾ ਸੀ ਜਿਸ ਨੂੰ ਉਸ ਦੀ ਮਾਂ ਸੁਨੀਤਾ ਨੇ ਰੋਕਿਆ ਤਾਂ ਛੋਟੂ ਰਾਮ ਨੇ ਗੁੱਸੇ ਵਿੱਚ ਆ ਕੇ ਆਪਣੀ ਮਾਂ ਦੇ ਸਿਰ ਵਿੱਚ ਨਲਕੇ ਦੀ ਹੱਥੀ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਸੁਨੀਤਾ ਕੁਮਾਰੀ ਦੀ ਨੂੰਹ ਸ੍ਰਿਸ਼ਟੀ ਕੁਮਾਰ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਪੁੱਛਗਿੱਛ ਲਈ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।