ਹਰਦੇਵ ਚੌਹਾਨ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਦੇ ਨਾਲ ਸੈਕਟਰ 62 ਮੁਹਾਲੀ ਵਿੱਚ ਗਮਾਡਾ ਭਵਨ ਦੇ ਸਾਹਮਣੇ ‘ਮੁਹਾਲੀ ਵਾਕ’ ਮਨੋਰੰਜਨ ਅਤੇ ਕਾਰੋਬਾਰੀ ਵਾਧੇ ਲਈ ਤਿਆਰ ਹੈ। ਡਿਵੈਲਪਰ ਪੀਪੀ ਬਿਲਡਵੈੱਲ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਦਸ ਮੰਜ਼ਿਲਾ ਇਸ ਆਧੁਨਿਕ ਇਮਾਰਤ ਵਿੱਚ ਪਰਚੂਨ, ਮਨੋਰੰਜਨ, ਦਫ਼ਤਰ, ਸੇਵਾ ਸੂਟ, ਦਾਅਵਤ ਹਾਲ ਤੇ ਹਾਈਪਰ ਮਾਰਕੀਟਾਂ ਆਦਿ ਹਨ। ‘ਮੁਹਾਲੀ ਵਾਕ’ ਨਿਵੇਸ਼ਕਾਂ ਲਈ ਆਮਦਨੀ ਦੇ ਮੌਕੇ ਪੇਸ਼ ਕਰ ਰਿਹਾ ਹੈ। ਪੀਵੀਆਰ, ਸ਼ਾਪਰਜ਼ ਸਟਾਪ, ਐਡੀਦਾਸ, ਡੀ-ਮਾਰਟ ਅਤੇ ਹੋਟਲ ਸਾਲਟ ਐਂਡ ਸਟੇਜ ਮਾਲ ਦਾ ਮੁੱਖ ਆਕਰਸ਼ਣ ਬਣ ਚੁੱਕੇ ਹਨ। ‘ਮੁਹਾਲੀ ਵਾਕ’ ਵਿੱਚ ਨਗਰ ਨਿਵਾਸੀਆਂ ਲਈ ਕਈ ਮਨੋਰੰਜਕ, ਲਗਜ਼ਰੀ ਅਤੇ ਨਵੀਆਂ ਗਤੀਵਿਧੀਆਂ ਪੇਸ਼ ਹੋਣਗੀਆਂ। ਮਾਲ ’ਚ ਵਿਆਹ ਸਮਾਗਮ, ਅੰਤਰਰਾਸ਼ਟਰੀ ਵਪਾਰ ਮਿਲਣੀਆਂ, ਮੈਡੀਕਲ ਟੂਰਿਜ਼ਮ ਅਤੇ ਪਰਿਵਾਰਕ ਮਨੋਰੰਜਨ ਆਦਿ ਲਈ ਨਵੀਨ ਜੀਵਨ ਸ਼ੈਲੀ ਦਾ ਤਜਰਬਾ ਹਾਸਲ ਹੋਵੇਗਾ। ਯਾਤਰੀਆਂ ਅਤੇ ਵਪਾਰੀਆਂ ਲਈ ਇਸ ਮਾਲ ਵਿਚਲੇ ਆਲੀਸ਼ਾਨ ਸੇਵਾ ਕਮਰਿਆਂ ਅਤੇ ਦਫ਼ਤਰਾਂ ਦੀ ਮਲਕੀਅਤ ਜੀਵਨ ਭਰ ਦੇ ਕਿਰਾਏ ਨੂੰ ਬਚਾਉਣ ਵਿੱਚ ਵੀ ਸਹਾਇਕ ਹੋਵੇਗੀ। ਪੀਪੀ ਬਿਲਡਵੈੱਲ ਪ੍ਰਾਈਵੇਟ ਲਿਮਟਿਡ ਸੀਐੱਸਆਰ ਤਹਿਤ ਹਰ ਤਿੱਥ-ਤਿਉਹਾਰ ਵੇਲੇ ਵਧ-ਚੜ੍ਹ ਕੇ ਸਮਾਜਿਕ ਸੇਵਾ ਕੀਤੀ ਜਾ ਰਹੀ ਹੈ।
ਕੋਵਿਡ ਦੇ ਦਿਨਾਂ ਵਿੱਚ ਦਿੱਲੀ ’ਚ ਲੋੜਵੰਦਾਂ ਨੂੰ ਲੰਗਰ ਵੰਡਿਆ ਗਿਆ ਸੀ। ਇੱਥੇ ਗੁਰਦੁਆਰਾ ਅੰਬ ਸਾਹਿਬ ਵਿੱਚ ਹਜ਼ਾਰਾਂ ਬੂਟੇ ਲਗਵਾਏ ਗਏ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਐਂਬੂਲੈਂਸ ਦੀ ਸੇਵਾ ਵੀ ਦਿੱਤੀ ਗਈ ਹੈ।