ਦਲਜੀਤ ਸਿੰਘ ਸੰਧੂ
ਸੰਘਾ, 1 ਜੁਲਾਈ
ਸੰਘਾ ਦੇ ਨਾਲ ਲੱਗਦੇ ਪਿੰਡ ਮਾਨਖੇੜਾ ਵਿੱਚ 70 ਸਾਲ ਦੇ ਬਜ਼ੁਰਗ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਅਮਰੀਕ ਸ਼ਰਮਾ ਪੁੱਤਰ ਬਾਲਕ ਰਾਮ ਆਪਣੇ ਘਰ ਦੇ ਨਜ਼ਦੀਕ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਕੋਈ ਅਣਪਛਾਤਾ ਵਿਅਕਤੀ ਉਸ ’ਤੇ ਤੇਜ਼ ਹਥਿਆਰ ਨਾਲ ਵਾਰ ਕਰਕੇ ਫ਼ਰਾਰ ਹੋ ਗਿਆ। ਅਮਰਜੀਤ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ।