ਸੰਘਾ, (ਦਲਜੀਤ ਸਿੰਘ ਸੰਧੂ): ਪਿੰਡ ਮਾਨਖੇੜਾ ਵਿੱਚ ਅਖ਼ਬਾਰ ਪੜ੍ਹ ਰਹੇ ਅਮਰਜੀਤ ਸ਼ਰਮਾ (70) ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ’ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਫ਼ਰਾਰ ਹੋ ਗਿਆ। ਬਜ਼ੁਰਗ ਨੂੰ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।