ਚੰਡੀਗੜ੍ਹ, 10 ਅਗਸਤ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਚਾਰ ਨੌਜਵਾਨਾਂ ਵੱਲੋਂ ਦੋ ਨਾਬਾਲਗ ਭੈਣਾਂ ਨਾਲ ਕਥਿਤ ਜਬਰ-ਜਨਾਹ ਕਰਨ ਮਗਰੋਂ ਉਨ੍ਹਾਂ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਕੁੰਡਲੀ ਥਾਣੇ ਦੇ ਐੱਸਐੱਚਓ ਰਵੀ ਕੁਮਾਰ ਨੇ ਫੋਨ ’ਤੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਾਰੇ ਮੁਲਜ਼ਮ ਪਰਵਾਸੀ ਮਜ਼ਦੂਰ ਹਨ, ਜੋ ਕੁੜੀਆਂ ਦੇ ਘਰ ਤੋਂ ਅਗਲੇ ਮਕਾਨ ਵਿੱਚ ਕਿਰਾਏ ’ਤੇ ਰਹਿੰਦੇ ਹਨ। ਚਾਰਾਂ ਦੀ ਉਮਰ 22 ਤੋਂ 25 ਸਾਲ ਦਰਮਿਆਨ ਹੈ। 14 ਤੇ 16 ਸਾਲ ਦੀਆਂ ਦੋਵੇਂ ਭੈਣਾਂ ਆਪਣੀ ਮਾਂ ਨਾਲ ਰਹਿੰਦੀਆਂ ਸਨ, ਜੋ ਮਜ਼ਦੂਰੀ ਕਰਦੀ ਹੈ। ਇਹ ਘਟਨਾ ਵੀਰਵਾਰ-ਸ਼ੁੱਕਰਵਾਰ ਦਰਮਿਆਨੀ ਰਾਤ ਦੀ ਹੈ।-ਏਜੰਸੀ