ਜੈਸਮੀਨ ਭਾਰਦਵਾਜ
ਨਾਭਾ, 17 ਅਕਤੂਬਰ
ਨਾਭਾ ਸ਼ਹਿਰ ਦੇ ਮਸ਼ਹੂਰ ਡਾਕਟਰ ਪਰਿਵਾਰ ਦੀ ਧੀ ਇਸ਼ਿਤਾ ਗਰਗ ਨੇ ਨੀਟ ਵਿਚ ਦੇਸ਼ ਭਰ ਵਿਚ 24ਵਾਂ ਅਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਾਭਾ ਦੇ ਹੀ ਇਕ ਹੋਰ ਡਾਕਟਰ ਜੋੜੇ ਦੇ ਪੁੱਤਰ ਭੂਮਿਤ ਗੋਇਲ ਨੇ ਪੰਜਾਬ ਵਿਚ ਦੂਜਾ ਅਤੇ ਦੇਸ਼ ਵਿਚ 32ਵਾਂ ਸਥਾਨ ਹਾਸਲ ਕੀਤਾ। ਇਸ਼ਿਤਾ ਮੁਤਾਬਕ ਕਰੋਨਾ ਤਾਲਾਬੰਦੀ ਦੌਰਾਨ ਉਸ ਨੇ ਐੱਨਸੀਈਆਰਟੀ ਦੀ ਕਿਤਾਬਾਂ ਵਿੱਚੋਂ ਤਿਆਰੀ ਕੀਤੀ।
ਭੂਮਿਤ ਦਾ ਵੀ ਨੀਟ ਦੀ ਤਿਆਰੀ ਬਾਰੇ ਇਹੀ ਮੰਨਣਾ ਹੈ। ਭੂਮਿਤ ਦਾ ਕਹਿਣਾ ਹੈ। ਇਸ਼ਿਤਾ ਦਿਲ ਜਾਂ ਚਮੜੀ ਦੇ ਰੋਗਾਂ ਦੇ ਇਲਾਜ ਦੀ ਮਹਾਰਤ ਵਿਦੇਸ਼ ਵਿਚੋਂ ਹਾਸਲ ਕਰਕੇ ਨਵੀਂ ਤਕਨੀਕ ਨਾਲ ਭਾਰਤ ਵਿਚ ਸੇਵਾ ਕਰਨਾ ਚਾਹੁੰਦੀ ਹੈ। ਆਪਣੀ ਸਫਲਤਾ ਦਾ ਸਿਹਰਾ ਇਸ਼ਿਤਾ ਨੇ ਆਪਣੇ ਮਾਪਿਆਂ ਨੂੰ ਦਿੱਤਾ ਹੈ। ਇਸ਼ਿਤਾ ਦੇ ਪਿਤਾ ਡਾ. ਸੁਮੀਤ ਗਰਗ ਸਰਜਨ ਹਨ ਅਤੇ ਮਾਤਾ ਦਿਵਿਆ ਗਰਗ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ। ਬੱਚਿਆਂ ਦੇ ਮਾਹਿਰ ਡਾ. ਮਨੋਜ ਗੋਇਲ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਆਰਤੀ ਗੋਇਲ ਦੇ ਬੇਟੇ ਭੂਮਿਤ ਨੇ ਦੱਸਿਆ ਕਿ ਉਹ ਸਰਜਨ ਬਣਨਾ ਚਾਹੁੰਦਾ ਹੈ।