ਪਟਿਆਲਾ (ਪੱਤਰ ਪ੍ਰੇਰਕ):
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ‘ਬਿੱਗ ਬੌਸ ਓਟੀਟੀ 3’ ਵਿੱਚ ਨਜ਼ਰ ਆਉਣਗੇ। ਸਿੱਧੂ ਨੇ ਇਸ ਬਾਰੇ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਰਾਹੀਂ ਸਾਂਝੀ ਕੀਤੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ‘ਬਿੱਗ ਬੌਸ’ ਸ਼ੋਅ ਵਿਚਲੀ ਆਪਣੀ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਬਿੱਗ ਬੌਸ-3 ਦਾ ਅੱਜ ਫਾਈਨਲ ਐਪੀਸੋਡ ਹੈ। ਅਨਿਲ ਕਪੂਰ ਵੀ ਅੱਜ ਸ਼ੋਅ ਵਿੱਚ ਪੂਰੇ ਜੋਸ਼ ਵਿੱਚ ਨਜ਼ਰ ਆਉਣ ਵਾਲੇ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕਾਫ਼ੀ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ। ਦਰਅਸਲ, ਉਹ ਆਪਣੀ ਕੈਂਸਰ ਪੀੜਤ ਪਤਨੀ ਨਾਲ ਸਮਾਂ ਬਿਤਾ ਰਹੇ ਹਨ। ਹੁਣ ਨਵਜੋਤ ਸਿੱਧੂ ‘ਬਿੱਗ ਬੌਸ ਓਟੀਟੀ 3’ ਵਿੱਚ ਦਿਖਾਈ ਦੇਣਗੇ।