ਪੱਤਰ ਪ੍ਰੇਰਕ
ਸਰਦੂਲਗੜ੍ਹ, 17 ਅਗਸਤ
ਇੱਥੋਂ ਦੇ ਚੌੜੇ ਬਾਜ਼ਾਰ ਵਿੱਚ ਰਹਿੰਦੇ ਨੇਪਾਲੀ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਰਾਹੁਲ ਸ਼ਰਮਾ (22) ਪੁੱਤਰ ਦੁਰਗਾ ਸ਼ਰਮਾ ਵਾਸੀ ਝਾਅਪਾ ਜ਼ਿਲ੍ਹਾ ਉਰਲਾ ਬਾਈ (ਨੇਪਾਲ) ਦਾ ਰਹਿਣ ਵਾਲਾ ਸੀ। ਉਹ ਸਰਦੂਲਗੜ੍ਹ ’ਚ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ। ਸਰਦੂਲਗੜ੍ਹ ਦੇ ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕੇਸ਼ਵ ਸ਼ਰਮਾ ਨੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੀ ਸੁਖਵਿੰਦਰ ਸਿੰਘ ਸੁਖਾ ਵਾਸੀ ਸਰਦੂਲਗੜ੍ਹ ਨਾਲ ਫਾਸਟ ਫੂਡ ਦੀ ਦੁਕਾਨ ਸਾਂਝੀ ਸੀ। ਦੁਕਾਨ ’ਤੇ ਸੁਖਬੀਰ ਸਿੰਘ ਸੰਧੂ ਬੈਠਦਾ ਸੀ। ਸੁਖਵਿੰਦਰ ਸਿੰਘ ਨੇ ਉਨ੍ਹਾਂ ਤੋਂ 2 ਹਜ਼ਾਰ ਰੁਪਏ ਰੋਜ਼ਾਨਾ ਦੀ ਮੰਗ ਕੀਤੀ ਸੀ ਜਿਸ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਸੀ। ਸੁਖਵਿੰਦਰ ਸਿੰਘ ਉਸ ਦੇ ਭਰਾ ਨੂੰ ਧਮਕੀਆਂ ਦਿੰਦਾ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਰਦੂਲਗੜ੍ਹ ਪੁਲੀਸ ਨੇ ਸੁਖਵਿੰਦਰ ਸਿੰਘ ਸੁੱਖਾ ਅਤੇ ਸੁਖਬੀਰ ਸਿੰਘ ਸੰਧੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।