ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਇਥੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਸੱਤ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਬਾਕੀ ਪੁਲੀਸ ਮੁਲਾਜ਼ਮਾਂ ’ਚ ਦਹਿਸ਼ਤ ਫੈਲ ਗਈ ਹੈ। ਇਨ੍ਹਾਂ ਵਿੱਚ ਇਕ ਸਬ ਇੰਸਪੈਕਟਰ ਤੇ ਦੋ ਏਐੱਸਆਈ ਸ਼ਾਮਲ ਹਨ।ਥਾਣੇ ਵਿੱਚ ਤਕਰੀਬਨ 32 ਪੁਲੀਸ ਮੁਲਾਜ਼ਮ ਹਨ। ਪਾਜ਼ੇਟਿਵ ਪੁਲੀਸ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਕਰ ਦਿੱਤਾ ਹੈ।
ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਪਾਜ਼ੇਟਿਵ ਆਏ ਪੁਲੀਸ ਮੁਲਾਜ਼ਮਾਂ ਦੇ ਬੀਤੇ ਦਿਨ ਜੂਨ ਨੂੰ ਨਮੂਨੇ ਲਏ ਗਏ ਸਨ। ਇਨ੍ਹਾਂ ਪੁਲੀਸ ਮੁਲਾਜਮਾਂ ਦੀ ਉਮਰ ਕਰਮਵਾਰ 57,51,49, 29,26,48,46 ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪੁਲੀਸ ਮੁਲਾਜ਼ਮਾਂ ਵਿੱਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ। ਜ਼ਿਲ੍ਹੇ ਭਰ ’ਚ ਪੁਲੀਸ ਮੁਲਾਜ਼ਮਾਂ ਦੇ ਕਰੋਨਾਂ ਨਮੂਨੇ ਲਏ ਜਾ ਰਹੇ ਹਨ। ਇਸ ਕੜੀ ਤਹਿਤ ਹੀ ਇਨ੍ਹਾਂ ਪੁਲੀਸ ਮੁਲਾਜਮਾਂ ਦੇ ਕਰੋਨਾਂ ਟੈਸਟ ਲਏ ਗਏ ਸਨ।
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 29 ਜੂਨ ਤੱਕ ਕੁੱਲ 13 ਐਕਟਿਵ ਕੇਸ ਹਨ।