ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਕਤੂਬਰ
ਇਥੇ ਆਲ ਇੰਡੀਆ ਆਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਦੀ ਮੀਟਿੰਗ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦਹਿਰੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਅਰੁਣਾ ਚੌਧਰੀ ਦਾ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੂਬਾ ਸਰਕਾਰ ਵਰਕਰ ਵੱਲੋਂ ਗਰੇਜੂਏਟ ਆਂਗਣਵਾੜੀ ਵਰਕਰ ਤੇ 12ਵੀਂ ਪਾਸ ਹੈਲਪਰ ਦੀ ਭਰਤੀ ਨਿਯਮਾਂ ’ਚ ਸੋਧਾਂ ਦੀ ਨਿਖ਼ੇਧੀ ਕਰਦੇ ਕਿਹਾ ਕਿ ਉਨ੍ਹਾਂ ਨੂੰ 1500 ਰੁਪਏ ਤੇ ਹੈਲਪਰ ਨੂੰ 750 ਰੁਪਏ ਮਹੀਨਾ ਮਾਣ ਭੱਤਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਲਪਰ ਦੀ ਤਰੱਕੀ ਲਈ ਗਰੇਜੂਏਟ ਹੋਣਾ ਜ਼ਰੂਰੀ ਕਰਨ ਨਾਲ ਹੈਲਪਰਾਂ ਨੂੰ ਤਰੱਕੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਨੀਤਾ ਜੋਸ਼ੀ, ਮੀਤ ਸਕੱਤਰ ਸਰਬਜੀਤ ਅਜਨਾਲਾ, ਗੁਰਪ੍ਰੀਤ ਕੌਰ ਨੇ ਕਿਹਾ ਕਿ ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਦੀਪ ਕੌਰ, ਮੀਤ ਸਕੱਤਰ ਸਵਰਨਜੀਤ ਕੌਰ, ਗੁਰਜੀਤ ਕੌਰ ਮਸੀਤਾਂ, ਚਰਨਜੀਤ ਕੌਰ ਸੇਲਬਰਾ, ਪਰਮਜੀਤ ਕੌਰ, ਜਸਵੀਰ ਕੌਰ, ਲਖਵਿੰਦਰ ਕੌਰ, ਰਾਜ, ਸੁਖਵਿੰਦਰ ਕੌਰ ਵੀ ਹਾਜ਼ਰ ਸਨ।