ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜਨਵਰੀ
ਜਲੰਧਰ ਜ਼ਿਲ੍ਹੇ ਵਿੱਚ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਨਕੋਦਰ ਦੇ ਨਾਲ ਲਗਦੇ ਸ਼ੰਕਰ ਪਿੰਡ ’ਚ 42 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ ਆਇਆ ਹੈ। ਰਿਪੋਰਟ ਵਿੱਚ ਓਮੀਕਰੋਨ ਵੈਰੀਐਂਟ ਬੀ.1.2 ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਔਰਤ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਔਰਤ ਕਰੋਨਾ ਦੇ ਪ੍ਰਭਾਵ ’ਚੋਂ ਉੱਭਰ ਚੁੱਕੀ ਹੈ, ਪਰ ਪ੍ਰੋਟੋਕਾਲ ਮੁਤਾਬਕ ਉਸ ਦੀ ਸਿਹਤ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਓਮੀਕਰੋਨ ਤੋਂ ਪੀੜਤ ਇਹ ਔਰਤ ਤਨਜ਼ਾਨੀਆ ਤੋਂ ਆਈ ਸੀ। ਦਿੱਲੀ ਹਵਾਈ ਅੱਡੇ ’ਤੇ ਕੀਤੇ ਆਰਟੀ ਪੀਸੀਆਰ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ ਸੀ। ਹਵਾਈ ਅੱਡਾ ਅਥਾਰਟੀ ਨੇ ਬਾਅਦ ਵਿੱਚ ਜੀਨੋਮ ਸਿਕੁਐਂਸਿੰਗ ਦਾ ਟੈਸਟ ਵੀ ਕਰਵਾਇਆ ਸੀ।