ਰਵੇਲ ਸਿੰਘ ਭਿੰਡਰ
ਪਟਿਆਲਾ, 26 ਜੂਨ
ਪੰਜਾਬ ਸਰਕਾਰ ਵੱਲੋਂ ਛੇਵੇਂ ਵੇਤਨ ਕਮਿਸ਼ਨ ਦੀ ਰਿਪੋਰਟ ਅੱਗੇ ਪਾਉਣ ’ਤੇ ਸੂਬੇ ਦੇ ਮੁਲਾਜ਼ਮਾਂ ਨੇ ਰੋਸ ਵਜੋਂ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ‘1680’ ਦੇ ਸੱਦੇ ’ਤੇ ਪੰਜਾਬ ਵਿਚਲੇ ਜ਼ਿਲ੍ਹਾ ਸਦਰ ਮੁਕਾਮਾ ਤੇ ਰਾਜ ਸਰਕਾਰ ਦੇ ਵਿੱਤ ਮੰਤਰੀ ਦੀਆਂ ਅਰਥੀਆਂ ਸਾੜ ਕੇ ਸਿਆਪਾ ਕੀਤਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਵਿੱਤ ਮੰਤਰੀ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੰਜਾਬ ਛੇਵੇ ਵੇਤਨ ਕਮਿਸ਼ਨ ਦੀ ਸਥਾਪਨਾ 2016 ਵਿੱਚ ਅਕਾਲੀ ਸਰਕਾਰ ਨੇ ਕੀਤੀ ਸੀ ਤੇ ਮੌਜੂਦਾ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਰਿਪੋਰਟ 31 ਦਸੰਬਰ 2019 ਤੱਕ ਹਰ ਹਾਲਤ ਵਿੱਚ ਲਾਗੂ ਕੀਤੀ ਜਾਵੇਗੀ ਪਰ ਇਸ ਵਿੱਚ ਵਾਧਾ ਕਰਕੇ 30 ਜੂਨ 2020 ਤੱਕ ਰਿਪੋਰਟ ਜਾਰੀ ਕਰਨ ਤੇ ਲਾਗੂ ਕਰਨ ਲਈ ਐਲਾਨ ਕਰ ਦਿੱਤਾ ਸੀ। ਹੁਣ ਫਿਰ 31 ਦਸੰਬਰ 2020 ਤੱਕ ਅੱਗੇ ਪਾਉਣ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੱਕਾ ਕੀਤਾ ਹੈ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸੂਰਜ ਯਾਦਵ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਕਰਨੈਲ ਚੰਦ, ਕੇਸਰ ਸਿੰਘ ਸੈਣੀ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਰਾਮ ਲਾਲ ਰਾਮਾ, ਕੁਲਵਿੰਦਰ ਸਿੰਘ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਜਗਜੀਤ ਸਿੰਘ ਲੱਡੂ, ਤਰਲੋਚਨ ਮਾੜੂ, ਵੇਦ ਪ੍ਰਕਾਸ਼, ਮਲਕੀਤ ਸਿੰਘ, ਸੁਭਾਸ਼, ਪ੍ਰਕਾਸ਼ ਸਿੰਘ ਲੁਬਾਣਾ, ਕਾਕਾ ਸਿੰਘ ਤੇ ਬੰਸੀ ਲਾਲ ਹਾਜ਼ਰ ਸਨ।