ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਮਈ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਪਿਛਲੇ ਦਿਨੀਂ ਫ਼ਰਾਰ ਹੋਏ ਤਿੰਨ ਵਿਚੋਂ ਇਕ ਕੈਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਦਰਜੀਤ ਸਿੰਘ ਉਰਫ਼ ਧਿਆਨਾ ਨੂੰ ਪਟਿਆਲਾ ਤੇ ਕਪੂਰਥਲਾ ਪੁਲੀਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਕਪੂਰਥਲਾ ਨੇੜਿਓਂ ਹੋਈ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਧਿਆਨਾ ਨੂੰ ਨਸ਼ਾ ਤਸਕਰੀ ਦੇ ਦੋ ਕੇਸਾਂ ਵਿਚੋਂ ਦਸ-ਦਸ ਸਾਲ ਅਤੇ ਇਕ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋਈ ਹੋਈ ਹੈ, ਜਿਸ ਵਿੱਚੋਂ ਉਸ ਨੇ ਕਾਫੀ ਸਜ਼ਾ ਕੱਟ ਲਈ ਹੈ। ਧਿਆਨੇ ਦੇ ਨਾਲ ਜਿਹੜੇ ਦੋ ਹੋਰ ਕੈਦੀ ਫਰਾਰ ਹੋਏ ਸਨ, ਉਨ੍ਹਾਂ ਵਿਚੋਂ ਸ਼ੇਰ ਸਿੰਘ ਯੂਕੇ ਤੋਂ ਵਿਸ਼ੇਸ਼ ਸਮਝੌਤੇ ਤਹਿਤ ਤਬਦੀਲ ਹੋ ਕੇ ਭਾਰਤ ਆਇਆ ਸੀ। ਉਸ ਨੂੰ ਯੂਕੇ ਦੀ ਅਦਾਲਤ ਨੇ 22 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਤੀਜਾ ਜਸਪ੍ਰੀਤ ਸਿੰਘ ਕਤਲ ਕੇਸ ‘ਚ ਹਵਾਲਾਤੀ ਵਜੋਂ ਬੰਦ ਸੀ।