ਅੰਮ੍ਰਿਤਸਰ: ਸਥਾਨਕ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੀ ਹੋਈ ਆਪਸੀ ਲੜਾਈ ਦੌਰਾਨ ਇੱਕ ਕੈਦੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲੀਸ ਨੇ ਦੋ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਹੋਏ ਕੈਦੀ ਦੀ ਸ਼ਨਾਖਤ ਅਲੀ ਕੁਮਾਰ ਅਤੇ ਨਾਮਜ਼ਦ ਕੀਤੇ ਗਏ ਕੈਦੀਆਂ ਦੀ ਸ਼ਨਾਖਤ ਵਿਸ਼ਾਲ ਦੱਤ ਤੇ ਹਾਰਦਿਕ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਨੇ ਥਾਣਾ ਇਸਲਾਮਾਬਾਦ ਦੀ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ ’ਤੇ ਪੁਲੀਸ ਨੇ ਹਾਰਦਿਕ ਅਤੇ ਵਿਸ਼ਾਲ ਖ਼ਿਲਾਫ਼ ਪ੍ਰਿਜ਼ਨਰ ਐਕਟ ਦੀ ਧਾਰਾ 52 ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। -ਟਨਸ