ਪੱਤਰ ਪ੍ਰੇਰਕ
ਨੂਰਪੁਰ ਬੇਦੀ, 23 ਅਗਸਤ
ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਂਵਾ (ਆਈਟੀਆਈਜ਼) ਵਿੱਚ ਨਵੇਂ ਸ਼ੈਸ਼ਨ ’ਚ ਦਾਖਲਿਆ ਨੂੰ ਲੈ ਕੇ ਸਿੱਖਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਤਕਨੀਕੀ ਸਿੱਖਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾਂ ਦੀਆਂ ਹਦਾਇਤਾਂ ’ਤੇ ਆਨਲਾਈਨ ਪ੍ਰੈਕਟੀਕਲ ਲਈ ਜ਼ੂਮ ਐਪ ਤੇ ਵੈਟਸਐਪ ਦੀ ਵਰਤੋਂ ਕੀਤੀ ਗਈ। ਪ੍ਰੈੱਸ ਰਿਲੀਜ਼ ਵਿੱਚ ਪ੍ਰਮੁੱਖ ਸਕੱਤਰ ਅਨੁਰਾਗ ਵਰਮਾਂ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਇਸ ਵਾਰ ਕਰੋਨਾ ਮਹਾਮਾਰੀ ਨੇ ਸਿੱਖਿਆਂ ਦੇ ਖੇਤਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਉਥੇ ਆਈਟੀਆਈਜ਼ ਦੇ ਸਟਾਫ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਇੰਸਟਰਕੱਟਰ ਸੋਸ਼ਲ ਮੀਡੀਆ ਨਾਲ ਜੁੜ ਕੇ ਸਮੇਂ ਦੇ ਹਾਣੀ ਬਣੇ ਹਨ। ਉਨ੍ਹਾਂ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਨਵੇਂ ਸੈਸ਼ਨ ਤੋਂ ਵੱਖ ਵੱਖ ਟਰੇਡਾਂ ਦੇ ਸਿੱਖਿਆਰਥੀਆਂ ਦੀ ਪੜ੍ਹਾਈ ਤੇ ਪ੍ਰੈਕਟੀਕਲ ਆਨਲਾਈਨ ਕਰਵਾਏ ਜਾਣਗੇ।