ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੂਨ
ਪਿੰਡ ਮੂਸਾ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਇਲਾਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਘਰ ਤੋਂ ਦੂਰ ਅਤੇ ਪਿੰਡ ਤੋਂ ਬਾਹਰ ਚਲੇ ਗਏ। ਵਿਰੋਧ ਤੋਂ ਬਾਅਦ ਇੱਕ ਵਾਰ ਭਗਵੰਤ ਮਾਨ ਦੇ ਦੌਰੇ ਬਾਰੇ ਭੰਬਲਭੂਸਾ ਪੈਦਾ ਹੋ ਗਿਆ ਸੀ ਪਰ ਮਗਰੋਂ ਪੁਲੀਸ ਨੇ ਮਾਹੌਲ ਨੂੰ ਸ਼ਾਂਤ ਕਰ ਲਿਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਦੌਰੇ ਕਾਰਨ ਪੁਲੀਸ ਵੱਲੋਂ ਵੱਡੇ ਤੜਕੇ ਤੋਂ ਪਿੰਡ ਨੂੰ ਸੀਲ ਕੀਤਾ ਹੋਇਆ ਸੀ, ਜਿਸ ਤੋਂ ਅੱਕ ਕੇ ਹੀ ਲੋਕਾਂ ਵਲੋਂ ਵਿਧਾਇਕ ਦਾ ਵਿਰੋਧ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਯਤਨ ਸਦਕਾ ਹੀ ਇਸ ਪਿੰਡ ਦੇ ਸਿੱਧੂ ਮੂਸੇਵਾਲਾ ਨਾਲ ਜ਼ਖ਼ਮੀ ਹੋ ਗਏ ਦੋ ਨੌਜਵਾਨਾਂ ਦੇ ਇਲਾਜ ਨੂੰ ਮੁਫ਼ਤ ਕਰਵਾਇਆ ਗਿਆ ਹੈ ਅਤੇ ਉਹ ਅੰਤਿਮ ਸੰਸਕਾਰ ਵਾਲੀ ਸ਼ਾਮ ਤੋਂ ਹੀ ਮੂਸੇ ਵਾਲੇ ਦੇ ਪਰਿਵਾਰ ਕੋਲ ਹਰ ਰੋਜ਼ ਆ ਰਹੇ ਹਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਉਤੇ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਚੁੱਕੇ ਹੋਏ ਕੁਝ ਲੋਕ ਅਜਿਹਾ ਬਚਗਾਨਾ ਵਿਰੋਧ ਕਰ ਜਾਂਦੇ ਹਨ।