ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
ਪੰਜਾਬ ਵਿੱਚ ਗਊਆਂ ’ਤੇ ਪਈ ਲੰਪੀ ਸਕਿਨ ਦੀ ਮਾਰ ਮਗਰੋਂ ਹੁਣ ਸੂਰਾਂ ਨੂੰ ਛੂਤ ਦੀ ਬਿਮਾਰੀ ਨੇ ਜਕੜ ਲਿਆ ਹੈ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਪੋਲਟਰੀ ਪਾਲਣ ਵਿਭਾਗ ਨੇ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਤੋਂ ਪੀੜਤ ਸੂਰਾਂ ਨੂੰ ਤੁਰੰਤ ਮਾਰਨ ਦੇ ਹੁਕਮ ਦਿੱਤੇ ਹਨ। ਵਿਭਾਗ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।