ਦੇਵਿੰਦਰ ਸਿੰਘ ਜੱਗੀ
ਪਾਇਲ, 3 ਨਵੰਬਰ
ਹਲਕਾ ਪਾਇਲ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਪਾਇਲ, ਮਲੌਦ, ਭਾਡੇਵਾਲ, ਰੌਣੀ ਤੇ ਘੁਡਾਣੀ ਕਲਾਂ ਵਿੱਚ ਕਿਰਤ ਦੇ ਗੁਰੂ ਬਾਬਾ ਵਿਸਵਕਰਮਾਂ ਦੇ ਸਾਲਾਨਾ ਜਨਮ ਦਿਹਾੜੇ ਨੂੰ ਸਮਰਪਿਤ 28ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਤਿੰਨ ਦਿਨਾਂ ਤੋਂ ਆਰੰਭ ਕੀਤੇ ਸ੍ਰੀ ਵਿਸਵਕਰਮਾ ਮਹਾ ਪ੍ਰਾਣ ਪਾਠ ਦੇ ਭੋਗ ਪਾਏ ਗਏ। ਘੁਡਾਣੀ ਕਲਾਂ ’ਚ ਸਮਾਗਮ ਦੀ ਆਰੰਭਤਾ ਸਵਾਮੀ ਵਿਦਿਆ ਗਿਰੀ ਦੀ ਰਹਿਨੁਮਾਈ ਹੇਠ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਝੰਡੇ ਦੀ ਰਸਮ ਅਦਾ ਕੀਤੀ। ਹਲਕੇ ਦੇ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਢਾਡੀ ਦਰਬਾਰ ਦੌਰਾਨ ਜਥਿਆਂ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ। ਪ੍ਰਧਾਨ ਜਗਦੇਵ ਸਿੰਘ ਲਾਲੀ ਨੇ ਵੱਖਰੋ ਵੱਖਰੀਆਂ ਕਮੇਟੀ ਦੀ ਪਿਛਲੇ 28 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਅਗਲੀ ਰੂਪ ਰੇਖਾ ਬਿਆਨ ਕੀਤੀ। ਇਸ ਸਮਾਗਮ ਵਿੱਚ ਸਰਪੰਚ ਗੁਰਿੰਦਰ ਸਿੰਘ, ਬਾਬਾ ਗੁਰਦੀਪ ਸਿੰਘ, ਅਮਰਜੀਤ ਸਿੰਘ ਲੱਖੋਵਾਲ, ਬਾਬਾ ਬਿੱਲੂ ਲਹਿਲ, ਸੰਦੀਪ ਸਿੰਘ ਰੁਪਾਲੋਂ, ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਲਾਪਰਾਂ, ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਰਾਜੇਸ਼ ਕੁਮਾਰ ਰਾਜੂ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਘਲੋਟੀ, ਸੁਦਰਸ਼ਨ ਕੁਮਾਰ ਪੱਪੂ ਆਦਿ ਵੱਲੋਂ ਹਾਜ਼ਰ ਭਰੀ ਗਈ। ਇਸ ਸਮਾਗਮ ਦੇ ਮੰਚ ਦਾ ਸੰਚਾਲਨ ਗੀਤਕਾਰ ਬੰਤ ਸਿੰਘ ਘੁਡਾਣੀ ਵੱਲੋਂ ਕੀਤਾ ਗਿਆ।
ਲੁਧਿਆਣਾ (ਗੁਰਿੰਦਰ ਸਿੰਘ): ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਵੱਖ ਵੱਖ ਸੰਸਥਾਵਾਂ ਵੱਲੋਂ ਕਈ ਥਾਈਂ ਮਨਾਇਆ ਗਿਆ ਜਿਸ ਵਿੱਚ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਗਈ।
ਯੂਨਾਈਟਡ ਯੂਥ ਫੈੱਡਰੇਸ਼ਨ ਵੱਲੋਂ ਟੀਮ ਗੋਗਾ ਦੀ ਅਗਵਾਈ ਹੇਠ ਬਾਬਾ ਵਿਸਵਕਰਮਾ ਦਾ ਜਨਮ ਦਿਹਾੜਾ ਉਨ੍ਹਾਂ ਦੀ ਪੂਜਾ ਕਰਕੇ ਮਨਾਇਆ ਗਿਆ। ਰਾਮਗੜ੍ਹੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਗੋਗਾ ਨੇ ਕਿਹਾ ਕਿ ਸਮੂਹ ਕਿਰਤੀ ਸਮਾਜ ਨੂੰ ਸਤਿਕਾਰ ਦੇਣ ਲਈ ਬਾਬਾ ਵਿਸਵਕਰਮਾ ਨੂੰ ਚੇਤੇ ਕਰਨਾ ਸਾਡਾ ਮੁਢਲਾ ਫਰਜ਼ ਹੈ। ਇਸ ਮੌਕੇ ਹਰਦੇਵ ਸਿੰਘ ਸੰਗੋਵਾਲ, ਸੁਰਜੀਤ ਸਿੰਘ ਕਲਸੀ, ਬਲਵਿੰਦਰ ਸਿੰਘ ਕਾਲਾ, ਅਵਤਾਰ ਸਿੰਘ ਘੜਿਆਲ, ਆਕਾਸ ਵਰਮਾ, ਰੀਗਲ ਜੱਸਲ, ਗੈਰੀ ਸੱਗੂ, ਗੁਰਸੇਵਕ ਸਿੰਘ ਅਮਰੀਕਾ, ਸਤਵੰਤ ਸਿੰਘ ਮਠਾੜੂ, ਅੰਮ੍ਰਿਤ ਪਾਲ ਸਿੰਘ, ਪ੍ਰਭ ਸਿੰਘ , ਦਵਿੰਦਰ ਸਰਮਾ ਅਤੇ ਸਮਰ ਕੁਮਾਰ ਵੀ ਹਾਜ਼ਰ ਸਨ। ਰਾਮਗੜ੍ਹੀਆ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਗੁਰ ਸ਼ਬਦ ਪ੍ਰਚਾਰ ਵੱਲੋਂ ਰਾਮਗੜ੍ਹੀਆ ਚੈਰੀਟੇਬਲ ਹਸਪਤਾਲ ਮੁਹੱਲਾ ਰਾਮ ਨਗਰ ਵਿੱਖੇ ਸਮਾਗਮ ਕੀਤਾ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਭਾਈ ਅਰਸ਼ਨੂਰ ਸਿੰਘ ਜੱਸੋਵਾਲ (ਸੰਪਰਦਾ ਰਾੜਾ ਸਾਹਿਬ) ਦੇ ਜੱਥੇ ਵੱਲੋਂ ਕੀਰਤਨ ਅਤੇ ਕਥਾ ਵਿਚਾਰ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਅਰਦਾਸੀਏ ਭਾਈ ਜਗੀਰ ਸਿੰਘ ਨੇ ਅਰਦਾਸ ਦੀ ਸੇਵਾ ਨਿਭਾਈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਦਸਤਕਾਰੀ ਦਾ ਦੇਵਤਾ ਅਤੇ ਭਵਨ ਕਲਾ ਨਿਰਮਾਣ ਦੇ ਮੋਢੀ ਹਨ। ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜਗਦੇਵ ਸਿੰਘ ਗੋਹਲਵੜੀਆ, ਆਪ ਦੇ ਨੌਜਵਾਨ ਆਗੂ ਅਰਸ਼ ਬਿੱਲਾ, ਡਾ ਮਨਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਕ੍ਰਿਸ਼ਨ ਕੁਮਾਰ ਬਾਵਾ, ਅਰਜਨ ਸਿੰਘ ਚੀਮਾ, ਸੋਹਣ ਸਿੰਘ ਗੋਗਾ ਅਤੇ ਹਰਦੀਪ ਸਿੰਘ ਹੈਰੀ ਹਾਜ਼ਰ ਸਨ। ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਭੰਮਰਾ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ, ਹਰਜੀਤ ਸਿੰਘ ਜੰਡੂ ਅਤੇ ਅਰਵਿੰਦਰ ਸਿੰਘ ਧੰਜਲ ਨੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ।