ਰਵੇਲ ਸਿੰਘ ਭਿੰਡਰ
ਪਟਿਆਲਾ, 25 ਅਪਰੈਲ
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕਰੋਨਾ ਦੇ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਇਸ ਕਾਰਨ ਲੋਕਾਂ ’ਚ ਸਹਿਮ ਪੈਦਾ ਹੋ ਗਿਆ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ ਦੋ ਦਰਜਨ ਤੋਂ ਵੱਧ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਭਾਵੇਂ ਅਜਿਹੀਆਂ ਮੌਤਾਂ ਦੀ ਅਧਿਕਾਰਤ ਤੌਰ ’ਤੇ ਹਾਲੇ ਪੁਸ਼ਟੀ ਨਹੀ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਦੋ ਦਰਜਨ ਤੋਂ ਵੱਧ ਮੌਤਾਂ ’ਚ ਜ਼ਿਆਦਾਤਰ ਕਰੋਨਾ ਮਰੀਜ਼ ਹਨ। ਕੁਝ ਮਰੀਜ਼ਾਂ ਦੀ ਹਾਲੇ ਕੋਵਿਡ-19 ਰਿਪੋਰਟ ਆਉਣੀ ਸੀ। ਫੌਤ ਹੋਏ ਮਰੀਜ਼ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹਨ। ਰਾਜਿੰਦਰਾ ਹਸਪਤਾਲ ’ਚ ਮਾਲਵਾ ਇਲਾਕੇ ਤੋਂ ਇਲਾਵਾ ਗਵਾਂਢੀ ਸੂਬੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕ ਇਲਾਜ ਲਈ ਪਹੁੰਚ ਰਹੇ ਹਨ। ਉਧਰ ਅੱਜ ਤਾਲਾਬੰਦੀ ਕਾਰਨ ਪਟਿਆਲਾ ਸ਼ਹਿਰ ਦੇ ਬਜ਼ਾਰ ਕਰੀਬ ਬੰਦ ਸਨ।