ਸੰਜੀਵ ਬੱਬੀ
ਚਮਕੌਰ ਸਾਹਿਬ, 27 ਸਤੰਬਰ
ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਦੀਆਂ ਸੱਥਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨਾਂ ਨੇ ਵੋਟਰਾਂ ਤੱਕ ਹਰ ਢੰਗ ਤਰੀਕੇ ਨਾਲ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਭਾਵੇਂ ਕਿ ਅੱਜ 27 ਸਤੰਬਰ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਪਹਿਲਾ ਦਿਨ ਹੈ ਪ੍ਰੰਤੂ ਇਸ ਤੋਂ ਪਹਿਲਾਂ ਹੀ ਚਮਕੌਰ ਸਾਹਿਬ ਬਲਾਕ ਦੇ ਛੋਟੇ ਜਿਹੇ ਪਿੰਡ ਮਨਜੀਤ ਪੁਰ, ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਦੂਜੇ ਪਿੰਡਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਪਹਿਲਾਂ ਸਾਰੀ ਪੰਚਾਇਤ ਨੂੰ ਸਰਬਸੰਮਤੀ ਨਾਲ ਬਣਾਉਣ ਵਿੱਚ ਮੋਹਰੀ ਰਿਹਾ ਅਤੇ ਦੂਜੇ ਪਿੰਡਾਂ ਦੇ ਸਰਪੰਚੀ ਪੰਚੀ ਲਈ 5-7 ਲੱਖ ਖਰਚਣ ਦੇ ਦਾਅਵੇ ਕਰਨ ਵਾਲੇ ਲੋਕਾਂ ਲਈ ਰਾਹ ਦਸੇਰਾ ਬਣਿਆ ਹੈ। ਪਿੰਡ ਵਾਸੀਆਂ ਨੇ ਜਸਵੀਰ ਕੌਰ ਪਤਨੀ ਮਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ, ਜਦੋਂ ਕਿ ਹੋਰ ਚੁਣੇ ਪੰਚਾਇਤ ਮੈਂਬਰਾਂ ਵਿੱਚ ਬਲਜੀਤ ਕੌਰ ਪਤਨੀ ਗੁਰਬਖਸ਼ ਸਿੰਘ, ਭਿੰਦਰ ਕੌਰ ਪਤਨੀ ਕਮਲਜੀਤ ਸਿੰਘ, ਗੁਰਦਿਆਲ ਸਿੰਘ, ਜਗਤਾਰ ਸਿੰਘ, ਰਘਵੀਰ ਸਿੰਘ ਨੂੰ ਬਤੌਰ ਮੈਂਬਰ ਪੰਚਾਇਤ ਚੁਣਿਆ ਗਿਆ। ਇਸ ਮੌਕੇ ਸਮੂਹ ਨਗਰ ਵਾਸੀ ਤੇ ਪਤਵੰਤੇ ਹਾਜ਼ਰ ਸਨ।