ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 3 ਮਾਰਚ
ਰੂਸੀ ਫੌਜ ਵੱਲੋਂ ਫੜੇ ਗਏ ਯੂਕਰੇਨ ਵਿੱਚ ਪੜ੍ਹਨ ਗਏ ਰਜੰਤ ਸਹੋਤਾ ਪੁੱਤਰ ਸੁਖਪਾਲ ਸਹੋਤਾ, ਰਮਨਦੀਪ ਪੁੱਤਰ ਹਰਮੇਸ਼ ਲਾਲ ਵਾਸੀ ਮੁਹੱਲਾ ਗਾਜੀਪੁਰ ਆਦਮਪੁਰ ਦਾ ਮਾਪਿਆਂ ਨਾਲ ਸੰਪਰਕ ਨਾ ਹੋਣ ਕਾਰਨ ਪਰਿਵਾਰ ਫਿਕਰਮੰਦ ਹੈ। ਰੰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਅਤੇ ਰਮਨਦੀਪ ਦੇ ਪਿਤਾ ਹਰਮੇਸ਼ ਲਾਲ ਨੇ ਅੱਜ ਇੱਥੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਹੈਲਪ ਲਾਈਨ ਨੰਬਰਾਂ ’ਤੇ ਘੰਟੀ ਤਾਂ ਜਾਂਦੀ ਹੈ ਪਰ ਫੋਨ ਕੋਈ ਨਹੀਂ ਚੁੱਕਦਾ। ਉਨ੍ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ। ਮਾਪਿਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ ਪਰ ਜਿੰਨਾ ਚਿਰ ਬੱਚਿਆਂ ਦੀ ਗੱਲਬਾਤ ਨਹੀਂ ਹੁੰਦੀ, ਉਨ੍ਹਾਂ ਦਾ ਧਿਆਨ ਇਧਰ ਹੀ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਰਜੰਤ ਅਤੇ ਰਮਨਦੀਪ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸਹੀ ਜਾਣਕਾਰੀ ਦੇਵੇ ਤੇ ਦੋਵਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਇਸੇ ਤਰ੍ਹਾਂ ਜੰਡੂਸਿੰਘਾ ਦੇ ਮਹੇਸ਼ ਕੁਮਾਰ ਪੁੱਤਰ ਰਵਿੰਦਰ, ਜੈਸਮੀਨ ਪਰੂਥੀ ਪੁੱਤਰੀ ਨਵੀਨ ਕੁਮਾਰ ਵਾਸੀ ਅਲਾਵਲਪੁਰ, ਸੱਤ ਗੁਰਦੀਪ ਪੁੱਤਰ ਮਹਿੰਦਰ ਕੁਮਾਰ ਵਾਸੀ ਚੁਹੜਵਾਲੀ, ਸਰਬਜੀਤ ਪੁੱਤਰ ਰਮੇਸ਼ ਲਾਲ ਵਾਸੀ ਚੁਹੜਵਾਲੀ, ਅਸ਼ੋਕ ਵਰਮਾ ਪੁੱਤਰ ਕੇਵਲ ਕ੍ਰਿਸ਼ਵ ਵਾਸੀ ਦੋਲਿਕੇ ਸੁੰਦਰਪੁਰ, ਸੁਖਵਿੰਦਰ ਸਿੰਘ ਰਵੀ ਵਾਸੀ ਨਾਜਕਾ ਦੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਘਰ ਵਾਪਸ ਲਿਆਉਣ ਦੀ ਮੰਗ ਕੀਤੀ।