ਰੂਪਨਗਰ: ਇਸ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਕਸਬਾ ਪੁਰਖਾਲੀ ਦੇ ਦੁਕਾਨਦਾਰਾਂ ਵੱਲੋਂ ਯੂਨੀਅਨ ਦਾ ਗਠਨ ਕੀਤਾ ਗਿਆ। ਅੱਜ ਦੁਕਾਨਦਾਰਾਂ ਦੇ ਹੋਏ ਇਕੱਠ ਦੌਰਾਨ ਸਰਬਸੰਮਤੀ ਨਾਲ ਪਰਵਿੰਦਰ ਸਿੰਘ ਨੂੰ ਮਾਰਕੀਟ ਯੂਨੀਅਨ ਪੁਰਖਾਲੀ ਦਾ ਪ੍ਰਧਾਨ ਤੇ ਇੰਸਪੈਕਟਰ ਕੇਸਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਵਿਕਰਮਜੀਤ ਸਿੰਘ, ਅਨਿਲ ਕੁਮਾਰ ਬਾਂਸਲ, ਅਨਿਲ ਕੁਮਾਰ ਢਿੱਲੋਂ, ਮਨਦੀਪ ਸਿੰਘ ਤੇ ਵਰਿੰਦਰ ਸਿੰਘ ਦੀ ਮੈਂਬਰਾਂ ਵਜੋਂ ਚੋਣ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਦਿਲਬਰ ਸਿੰਘ ਪੁਰਖਾਲੀ, ਮੇਜਰ ਸਿੰਘ ਆੜ੍ਹਤੀ ਪ੍ਰਧਾਨ ਅਨਾਜ ਮੰਡੀ ਪੁਰਖਾਲੀ, ਡਾ. ਦਲਜੀਤ ਸਿੰਘ, ਆਪ ਆਗੂ ਪਰਮਜੀਤ ਸਿੰਘ ਪਿੰਕੀ, ਜੱਗਾ, ਵਿੱਕੀ, ਗੋਲੂ , ਮਿੰਟੂ,ਸੋਹਣ ਬਾਂਸਲ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਚੰਦਾ ਹਲਵਾਈ,ਸੋਨੂੰ , ਬਾਵਾ ਮਿਸਤਰੀ ਤੇ ਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ