ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਮਈ
ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਵਾਸਤੇ ਬੈੱਡਾਂ ਦੀ ਸਮਰਥਾ 25 ਫੀਸਦੀ ਵਧਾਈ ਜਾ ਰਹੀ ਹੈ। ਇਹ ਐਲਾਨ ਕੈਬਨਿਟ ਮੰਤਰੀ ਓਪੀ ਸੋਨੀ ਨੇ ਅੱਜ ਪਟਿਆਲਾ ਫੇਰੀ ਦੌਰਾਨ ਕੀਤਾ। ਉਨ੍ਹਾਂ ਦਾ ਇਹ ਵੀ ਕਿਹਾ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਆਕਸੀਜਨ ਵਾਲੀ ਪਾਈਪ ਵਾਲੇ ਬੈੱਡਾਂ ਦੀ ਸਮਰਥਾ ਵਧਾਈ ਜਾ ਰਹੀ ਹੈ, ਜਿਸ ਦੌਰਾਨ ਮੁਢਲੇ ਤੌਰ ‘ਤੇ ਅਜਿਹੇ 125 ਬੈੱਡ ਵਧਾਏ ਜਾਣਗੇ। ਮੰਤਰੀ ਨੇ ਕਿਹਾ ਕਿ ਕਰੋਨਾ ਵਾਰਡਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਅਟੈਚ ਕੀਤੀ ਐੱਲਸੀਡੀ ਕਰੋਨਾ ਸਬੰਧੀ ਕੰਟਰੋਲ ਰੂਮ ਵਿੱਚ ਵੀ ਲਾਈ ਜਾਵੇਗੀ।