ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜਨਵਰੀ
ਇਥੋਂ ਦੇ ਰਾਜਿੰਦਰਾ ਹਸਪਤਾਲ ਅਤੇ ਗੌਰਮਿੰਟ ਮੈਡੀਕਲ ਕਾਲਜ ਨਾਲ ਸਬੰਧਤ 60 ਜੂਨੀਅਰ ਡਾਕਟਰ (ਜੂਨੀਅਰ ਰੈਜੀਡੈਂਸ) ਅਤੇ 40 ਐੱਮਬੀਬੀਐੱਸ ਸਟੂਡੈਂਟਸ ਨੂੰ ਕਰੋਨਾ ਹੋ ਗਿਆ ਹੈ। ਇਸ ਸਬੰਧੀ ਰਿਪੋਰਟ ਸੋਮਵਾਰ ਦੇਰ ਰਾਤੀਂ ਆਈ, ਜਿਸ ਮਗਰੋਂ ਰਾਤ ਸਾਢੇ ਗਿਆਰਾਂ ਵਜੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮੈਡੀਕਲ ਕਾਲਜ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਪੰਜ ਦਿਨਾਂ ਦੇ ਵਿੱਚ ਛੇ ਸੌ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਲੁਧਿਆਣਾ(ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ): ਮਲਕਪੁਰ ਦੇ ਡੀਐੱਮਸੀ ਕਾਲਜ ਆਫ਼ ਨਰਸਿੰਗ ਦੀਆਂ 41 ਵਿਦਿਆਰਥਣਾਂ ਨੂੰ ਕਰੋਨਾ ਹੋ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 20 ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਬਾਕੀ ਕਾਲਜ ਵਿੱਚ ਹੀ ਇਕਾਂਤਵਾਸ ਹਨ।