ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਈ
ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਸਰਕਾਰ ਵਲੋਂ ਜਬਰੀ ਤੇ ਘੱਟ ਰੇਟ ‘ਤੇ ਜ਼ਮੀਨ ਐਕਵਾਇਰ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ 30 ਅਪਰੈਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਸਥਿਤ ਨਿਊ ਮੋਤੀ ਮਹਿਲ ਦੇ ਪਿੱਛੇ ਸੂਲਰ ਰੋਡ ‘ਤੇ ਜਾਰੀ ਧਰਨੇ ਦੁਆਲੇ ਪੁਲੀਸ ਨੇ ਅੱਜ ਚੌਕਸੀ ਵਧਾ ਦਿੱਤੀ ਹੈ। ਪੁਲੀਸ ਮੁਲਾਜ਼ਮਾਂ ਕੋਲ ਅੱਥਰੂ ਗੈਸ ਅਤੇ ਐਕਸਪਲੋਸਿਵ ਡਿਟੈਕਟਰ ਵਗੈਰਾ ਦਾ ਪੁਖਤਾ ਪ੍ਰਬੰਧ ਹੈ।
ਅੱਜ ਕਿਸਾਨਾਂ ਦੇ ਵਫ਼ਦ ਦੀ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ ਮੀਟਿੰਗ ਹੋਣੀ ਹੈ ਤੇ ਪੁਲੀਸ ਨੂੰ ਖਦਸ਼ਾ ਹੈ ਕਿ ਕਿਸਾਨਾਂ ਵੱਲੋਂ ਮਹਿਲ ਦੀ ਕੰਧ ਨੇੜੇ ਟਰੈਕਟਰ ਟਰਾਲੀ ਲਾਏ ਹੋਏ ਸਨ। ਇਸ ਦੇ ਨੇੜੇ ਹੋਰ ਵੀ ਵਧੇਰੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਮੀਟਿੰਗ ਬੇਸਿੱਟਾ ਰਹਿਣ ਦੀ ਸੂਰਤ ‘ਚ ਕਿਸਾਨ ਟਰੈਕਟਰਾਂ ਦੇ ਸਹਾਰੇ ਮਹਿਲ ਦੀ ਕੰਧ ‘ਤੇ ਚੜ੍ਹ ਸਕਦੇ ਹਨ ਜਾਂ ਕੰਧ ਰਾਹੀਂ ਮਹਿਲ ਦੇ ਅੰਦਰ ਵੀ ਜਾ ਸਕਦੇ ਹਨ।