ਫ਼ਤਹਿਗੜ੍ਹ ਸਾਹਿਬ:
ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਕਾਫ਼ਲਾ ਚੰਬੇਵਾਲ ਵਿੱਚ ਪ੍ਰਦਰਸ਼ਨ ਲਈ ਇੱਥੋਂ ਬੱਸ ਰਾਹੀਂ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਫ਼ਲੇ ਵਿੱਚ ਕਲਵੰਤ ਸਿੰਘ ਢਿੱਲੋਂ, ਪ੍ਰੀਤਮ ਸਿੰੰਘ ਨਾਗਰਾ, ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਵਾਲੀਆ, ਦਰਵਾਰਾ ਸਿੰਘ, ਰਾਮ ਮੂਰਤੀ ਖਮਾਣੋ, ਦਲਵਾਰ ਸਿੰਘ ਸਰਹਿੰਦ, ਬਲਦੇਵ ਸਿੰਘ ਬਸੀ ਪਠਾਣਾ ਅਤੇ ਕਰਨੈਲ ਸਿੰਘ ਆਦਿ ਸ਼ਾਮਲ ਹੋਏ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ