ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਗਸਤ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਤਹਿਤ ਪਾਣੀ ਦੀ ਸਾਂਭ-ਸੰਭਾਲ ਲਈ ਜ਼ਿਲ੍ਹੇ ਦੇ ਬਲਾਕ ਮਲੌਦ ਵਿੱਚ ਵਾਟਰ ਰੀਚਾਰਜ ਪਿੱਟ (ਪਾਣੀ ਧਰਤੀ ਹੇਠ ਭੇਜਣ ਲਈ ਖੱਡੇ) ਬਣਾਏ ਜਾ ਰਹੇ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਵਨੀਤ ਜੋਸ਼ੀ ਨੇ ਦੱਸਿਆ ਕਿ ਹੁਣ ਮਗਨਰੇਗਾ ਤਹਿਤ ਜੌਬ ਕਾਰਡ ਹੋਲਡਰਾਂ ਨੂੰ ਵਿਅਕਤੀਗਤ ਲਾਭ ਦਿੰਦਿਆਂ ਘਰਾਂ ਅਤੇ ਸਕੂਲਾਂ ਵਿੱਚ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਉਸਨੂੰ ਜ਼ਮੀਨ ਅੰਦਰ ਭੇਜਣ ਲਈ ਰਿਚਾਰਜ ਪਿੱਟ ਬਣਾਏ ਜਾ ਰਹੇ ਹਨ। ਅਸਿਸਟੈਂਟ ਪ੍ਰੋਗਰਾਮ ਅਫਸਰ ਪ੍ਰਗਟ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ। ਸਰਪੰਚ ਗ੍ਰਾਮ ਪੰਚਾਇਤ ਧੌਲ ਖੁਰਦ ਹਰਟਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਾਟਰ ਰੀਚਾਰਜ਼ ਪਿੱਟ ਬਣਾਇਆ ਹੈ।