ਪੰਜਾਬੀ ਟ੍ਰਿਬਿਊਨ ਵੈੱਬ ਸਰਵਿਸ
ਪਟਿਆਲਾ, 4 ਦਸੰਬਰ
ਪਟਿਆਲਾ ਪੁਲੀਸ ਨੇ ਇਥੇ ਰੋਸ ਪ੍ਰਦਰਸ਼ਨ ਕਰ ਰਹੇ ਕੋਵਿਡ ਵਾਰੀਅਰਜ਼ ਨੂੰ ਹਿਰਾਸਤ ਵਿੱਚ ਲੈ ਕੇ ਕੌਮੀ ਹਾਈਵੇਅ ਨੂੰ ਖੁੱਲ੍ਹਵਾ ਦਿੱਤਾ ਹੈ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਆਊਟਸੋਰਸ ਨੀਤੀ ਤਹਿਤ ਰੱਖੇ ਗਏ ਇਨ੍ਹਾਂ ਕੋਵਿਡ ਵਾਰੀਅਰਜ਼ ਨੇ ਨੌਕਰੀਆਂ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਜਾਮ ਲਗਾਇਆ ਹੋਇਆ ਸੀ।