ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ 22 ਅਗਸਤ ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 14,295 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਤਰ੍ਹਾਂ ਪੀਐੱਸਪੀਸੀਐੱਲ ਨੇ 29 ਜੂਨ ਨੂੰ ਦਰਜ ਕੀਤੀ ਗਈ 14,207 ਮੈਗਾਵਾਟ ਦੀ ਪਿਛਲੀ ਵਾਰ ਦੀ ਮੰਗ ਨੂੰ ਪਛਾੜ ਦਿੱਤਾ ਹੈ। ਅਪਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁੱਲ 12.87 ਫ਼ੀਸਦੀ ਦਾ ਵਾਧਾ ਹੋਇਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਦੇ ਮੁਕਾਬਲਤਨ ਖ਼ੁਸ਼ਕ ਮੌਸਮ ਹੋਣ ਕਾਰਨ, ਬਿਜਲੀ ਦੀ ਸਿਖਰਲੀ ਮੰਗ ਅਗਸਤ ਦੇ ਅੰਤ ਤੱਕ ਬਰਕਰਾਰ ਹੈ। -ਟਨਸ