ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਜਨਵਰੀ
ਬ੍ਰਿਟਿਸ਼ ਮੂਲ ਦੀ ਸਿੱਖ ਫੌਜੀ ਅਫਸਰ ਹਰਪ੍ਰੀਤ(ਪ੍ਰੀਤ) ਚੰਦੀ ਦੱਖਣੀ ਧਰੁਵ ਨੂੰ ਇਕੱਲੇ ਪਾਰ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਚੰਦੀ ਨੇ ਪਿਛਲੇ ਕੁਝ ਮਹੀਨੇ ਇਕੱਲੇ ਅੰਟਾਰਕਟਿਕਾ ਵਿਚ ਬਿਤਾਏ। ਉਸ ਨੇ 3 ਜਨਵਰੀ ਨੂੰ ਐਲਾਨ ਕੀਤਾ ਕਿ ਉਸ ਨੇ 40 ਦਿਨਾਂ ਵਿਚ 700 ਮੀਲ ਦਾ ਸਫ਼ਰ ਪੂਰਾ ਕੀਤਾ।