ਸੌਰਭ ਮਲਿਕ
ਚੰਡੀਗੜ੍ਹ, 6 ਜਨਵਰੀ
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਕਥਿਤ ਸੁਰੱਖਿਆ ਖਾਮੀ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਦੀ ਅਗਵਾਈ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਇਸ ਮਾਮਲੇ ਨੂੰ ‘ਬਹੁਤ ਗੰਭੀਰ’ ਕਰਾਰ ਦਿੱਤਾ ਹੈ। ਇਸ ਬਾਰੇ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਜਸਟਿਸ ਗਿੱਲ ਨੇ ਜ਼ੋਰ ਦੇ ਕੇ ਕਿਹਾ,‘ਇਸ ’ਇਹ ਪਹਿਲੀ ਨਜ਼ਰੇ ਬਹੁਤ ਗੰਭੀਰ ਮਾਮਲਾ ਜਾਪਦਾ ਹੈ। ਕਿਤੇ ਨਾ ਕਿਤੇ ਕੋਈ ਕਮੀ ਹੈ, ਜਿਸ ਨੂੰ ਕਮੇਟੀ ਜ਼ਿੰਮੇਵਾਰੀ ਤੈਅ ਕਰਨ ਤੋਂ ਪਹਿਲਾਂ ਘੋਖੇਗੀ।’