ਖੇਤਰੀ ਪ੍ਰਤੀਨਿਧ
ਪਟਿਆਲਾ, 1 ਜਨਵਰੀ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਅਠੱਤੀ ਸਾਲਾ ਇਕ ਵਿਚਾਰ ਅਧੀਨ ਕੈਦੀ ਦੀ ਮੌਤ ਹੋ ਗਈ। ਦਿਨੇਸ਼ ਗੁਪਤਾ ਨਾਮ ਦਾ ਇਹ ਕੈਦੀ ਲੁਧਿਆਣਾ ਨਾਲ ਸਬੰਧਤ ਸੀ। ਅੱਜ ਜੇਲ੍ਹ ਅੰਦਰ ਹੀ ਉਸ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਮਗਰੋਂ ਉਸ ਨੂੰ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਰੈਫਰ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਪਰ ਇੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭਾਵੇਂ ਕਿ ਕੈਦੀ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਤਾਂ ਉਸ ਦੀ ਪੋਸਟਮਾਰਟਮ ਰਿਪੋਰਟ ਤੋਂ ਲੱਗੇਗਾ ਪਰ ਜੇਲ੍ਹ ਅਧਿਕਾਰੀ ਮੁੱਢਲੇ ਤੌਰ ’ਤੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸਮਝ ਰਹੇ ਹਨ। ਦਿਲ ਦੇ ਦੌਰੇ ਦਾ ਅਨੁਮਾਨ ਉਸ ਦੀ ਛਾਤੀ ਵਿੱਚ ਦਰਦ ਹੋਣ ਤੋਂ ਲਾਇਆ ਜਾ ਰਿਹਾ ਹੈ।