ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਭਲਕੇ 13 ਮਈ ਤੋਂ ਸੂਬੇ ਭਰ ਵਿੱਚ 232 ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਬਠਿੰਡਾ ਦੀਆਂ 18, ਮੋਗਾ ’ਚ 8, ਫਾਜ਼ਿਲਕਾ 3, ਮਾਨਸਾ ਦੀਆਂ 6, ਫਿਰੋਜ਼ਪੁਰ 9, ਪਟਿਆਲਾ ’ਚ 9, ਸੰਗਰੂਰ ’ਚ 10, ਬਰਨਾਲਾ ’ਚ 13, ਲੁਧਿਆਣਾ ਪੱਛਮੀ ਅਤੇ ਪੂਰਬੀ ’ਚ 15, ਫਰੀਦਕੋਟ ’ਚ 4, ਗੁਰਦਾਸਪੁਰ ’ਚ 11, ਜਲੰਧਰ ’ਚ 14, ਸ੍ਰੀ ਮੁਕਤਸਰ ਸਾਹਿਬ ’ਚ 5, ਫਤਿਹਗੜ੍ਹ ਸਾਹਿਬ ’ਚ 5, ਕਪੂਰਥਲਾ ’ਚ 8, ਮਾਲੇਰਕੋਟਲਾ ’ਚ 4, ਐੱਸਏਐੱਸ ਨਗਰ ’ਚ 5, ਰੋਪੜ ’ਚ 5, ਤਰਨ ਤਾਰਨ ਵਿੱਚ 21, ਹੁਸ਼ਿਆਰਪੁਰ ’ਚ 6, ਅੰਮ੍ਰਿਤਸਰ ’ਚ 45, ਪਠਾਨਕੋਟ ’ਚ 5 ਅਤੇ ਐੱਸਬੀਐੱਸ ਨਗਰ ’ਚ 3 ਮੰਡੀਆਂ ਸ਼ਾਮਲ ਹਨ।