ਪੱਤਰ ਪ੍ਰੇਰਕ
ਜੈਤੋ, 26 ਅਪਰੈਲ
ਉੱਘੇ ਅਨੁਵਾਦਕ ਡਾ. ਮਹਿੰਦਰ ਬੇਦੀ (68) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਧੀ ਹੈ। ਸ੍ਰੀ ਬੇਦੀ ਨੇ ਆਪਣੇ ਸਾਢੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਹਿੰਦੀ/ਉਰਦੂ ਦੀਆਂ ਸੈਂਕੜੇ ਕਹਾਣੀਆਂ, ਨਾਵਲ ਅਤੇ ਵਾਰਤਕ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਉਨ੍ਹਾਂ ਦੇ ਅਨੁਵਾਦ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਉਹ ਪੰਜਾਬੀ ਦੇ ਕਈ ਅਖ਼ਬਾਰਾਂ/ਰਸਾਲਿਆਂ ਵਿੱਚ ਛਪਦੇ ਰਹੇ। ਉਨ੍ਹਾਂ ਵੱਲੋਂ ਅਸਗਰ ਵਜ਼ਾਹਤ ਦੇ ਹਿੰਦੀ ਨਾਵਲ ਦੇ ਕੀਤੇ ਗਏ ਪੰਜਾਬੀ ਅਨੁਵਾਦ ‘ਰਾਵੀ ਵਿਰਸਾ’ ਨੂੰ ਦਸੰਬਰ 2021 ਵਿੱਚ ਭਾਰਤੀ ਸਾਹਿਤ ਅਕਾਦਮੀ ਐਵਾਰਡ ਮਿਲਿਆ ਸੀ।