ਜੇ.ਬੀ.ਸੇਖੋਂ
ਗੜ੍ਹਸ਼ੰਕਰ, 1 ਜੁਲਾਈ
ਮਾਹਿਲਪੁਰ ਸਥਿੱਤ ਆਪਣੇ ਦਫਤਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਵਾਲੇ ਜੇਈ ਹਰਜਿੰਦਰ ਸਿੰਘ ਦੀ ਮੌਤ ਦੇ ਵਿਰੋਧ ਵਿੱਚ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਅੱਜ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜੇਈ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਈ ਹਰਜਿੰਦਰ ਸਿੰਘ ਵੀ ਮਾਨਸਿਕ ਦਬਾਅ ਕਾਰਨ ਖੁਦਕੁਸ਼ੀ ਲਈ ਮਜ਼ਬੂਰ ਹੋਇਆ ਹੈ ਅਤੇ ਇਸ ਕੇਸ ਨਾਲ ਸਬੰਧਤ ਕਥਿਤ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਈ ਜਾਵੇ।ਇਸ ਮੌਕੇ ਸ਼ਾਮ ਸੁੰਦਰ ਪ੍ਰਧਾਨ ਸਰਕਲ ਹੁਸ਼ਿਆਰਪੁਰ, ਇੰਜ. ਡੀ ਕੇ ਮਹਿਤਾ, ਇੰਜ. ਸੁਖ਼ਦੇਵ ਸਿੰਘ, ਪ੍ਰਧਾਨ ਸਬ ਮੰਡਲ, ਇੰਜ. ਉਪਨਿੰਦਰ ਸਿੰਘ ਪ੍ਰਧਾਨ ਸਿਟੀ ਮੰਡਲ, ਇੰਜ. ਗੁਰਚਰਨ ਸਿੰਘ, ਇੰਜ. ਜਸਵੰਤ ਸਿੰਘ, ਇੰਜ. ਰਵਿੰਦਰ ਸਿੰਘ, ਇੰਜ. ਹਰਭਜਨ ਸਿੰਘ, ਇੰਜ. ਰਾਜੇਸ਼ ਆਨੰਦ, ਇੰਜ. ਵਰਿੰਦਰ ਸਿੰਘ, ਇੰਜ. ਮਹਿੰਦਰਪਾਲ ਸਿੰਘ, ਇੰਜ. ਗੁਰਨਾਮ ਸਿੰਘ, ਇੰਜ. ਅਮਰਜੀਤ ਸਿੰਘ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।