ਨਰਿੰਦਰ ਸਿੰਘ
ਭਿੱਖੀਵਿੰਡ, 27 ਜੁਲਾਈ
ਪੱਟੀ ਦੇ ਪਿੰਡ ਭੱਗੂਪੁਰ ਵਿੱਚ ਪੁਰਾਣੀ ਰੰਜਿਸ਼ ਕਾਰਨ ਨੌਂ ਦਿਨ ਪਹਿਲਾਂ ਨੌਜਵਾਨ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲੀਸ ਮੁਲਜ਼ਮਾਂ ਨੂੰ ਫੜਨ ’ਚ ਨਾਕਾਮ ਰਹੀ।
ਮ੍ਰਿਤਕ ਮਨਦੀਪ ਸਿੰਘ (24) ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 6-7 ਮਹੀਨੇ ਪਹਿਲਾਂ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਾਲ ਝਗੜਾ ਹੋਇਆ ਸੀ ਜਿਸ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਕਤਲ ਦੇ ਦੋਸ਼ ਵਿੱਚ ਉਸ ਦੇ ਤਿੰਨ ਭਰਾ ਜੇਲ੍ਹ ਵਿੱਚ ਹਨ ਜਦ ਕਿ ਉਸ ਦਾ ਲੜਕਾ ਮਨਦੀਪ ਸਿੰਘ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਉਸ ਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਉਸ ਪੱਟੀ ਆ ਜਾਵੇ ਉਹ ਉਸ ਦਾ ਪੁਰਾਣੇ ਝਗੜੇ ਵਿੱਚ ਰਾਜ਼ੀਨਾਮਾ ਕਰਵਾ ਦੇਵੇਗਾ। ਜਦ ਮਨਦੀਪ ਸਿੰਘ ਉਸਦਾ ਪਿਤਾ ਅਤੇ ਹੋਰ ਲੋਕ ਭੱਗੂਪੁਰ ਕੋਲ ਪੁੱਜੇ ਤਾਂ ਦੂਸਰੀ ਧਿਰ ਕੁੱਝ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਪ੍ਰਕਾਸ਼ ਸਿੰਘ ਨੇ ਕਿਹਾ ਕਿ ਦੋਸ਼ੀਆ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਅੱਜ ਵੀ ਸਾਡੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤਕ ਮੁਲਜ਼ਮ ਨਹੀਂ ਫੜੇ ਜਾਂਦੇ ਉਹ ਉਨੀ ਦੇਰ ਤੱਕ ਆਪਣੇ ਲੜਕੇ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਪਿਛਲੇ 9 ਦਿਨਾਂ ਤੋਂ ਉਹ ਆਪਣੇ ਪੁੱਤਰ ਦੇ ਲਾਸ਼ ਰੱਖ ਕੇ ਬੈਠੇ ਹਨ ਜੇਕਰ ਹੁਣ ਵੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਹਾਈਵੇਅ ਜਾਮ ਕਰ ਧਰਨਾ ਦੇਣਗੇ। ਇਸ ਬਾਰੇ ਪੱਟੀ ਦੇ ਡੀਐੱਸਪੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਅੱਠ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਊਨ੍ਹਾਂ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਜਾ ਰਿਹਾ ਹੈ, ਮੁਲਜ਼ਮ ਛੇਤੀ ਕਾਬੂ ਕਰ ਲਏ ਜਾਣਗੇ।