ਵਿਜੇ ਮੋਹਨ
ਚੰਡੀਗੜ੍ਹ, 31 ਜਨਵਰੀ
ਇਸ ਦਹਾਕੇ ਦੇ ਪਹਿਲੇ ਮਹੀਨੇ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਆਮ ਨਾਲੋਂ ਕਾਫ਼ੀ ਘੱਟ ਰਹੀ ਹੈ, ਹਾਲਾਂਕਿ ਇਸ ਸਮੇਂ ਦੌਰਾਨ ਹਰਿਆਣਾ ਵਿੱਚ ਔਸਤ ਤੋਂ ਵੱਧ ਬਾਰਸ਼ ਹੋਈ। ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ) ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1 ਜਨਵਰੀ ਤੋਂ 30 ਜਨਵਰੀ ਤੱਕ 11 ਮਿਲੀਮੀਟਰ ਬਾਰਸ਼ ਹੋਈ, ਜੋ ਲੰਮੇ ਸਮੇਂ ਚੱਲੀ ਆ ਰਹੀ 19.8 ਮਿਲੀਮੀਟਰ ਔਸਤ ਤੋਂ ਘੱਟ ਹੈ। ਰਾਜ ਦੀ ਪੱਛਮੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਆਮ ਤੋਂ ਜ਼ਿਆਦਾ ਬਾਰਸ਼ ਹੋਈ ਪਰ ਰਾਜ ਦੇ ਹੋਰ ਹਿੱਸਿਆਂ ਵਿਚ ਬਾਰਸ਼ ਘੱਟ ਗਈ। ਇਸ ਸਮੇਂ ਦੌਰਾਨ ਤਰਨ ਤਾਰਨ 89 ਪ੍ਰਤੀਸ਼ਤ ਦੇ ਵਾਧੇ ਨਾਲ ਸਭ ਤੋਂ ਮੀਂਹ ਪਿਆ, ਜਦ ਕਿ ਫਰੀਦਕੋਟ 92 ਪ੍ਰਤੀਸ਼ਤ ਦੀ ਘਾਟ ਬਾਰਸ਼ ਹੋਈ।