ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਪੰਜਾਬ ਸਰਕਾਰ ਨੇ ਅੱਜ ਦਸ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ, ਜਿਨ੍ਹਾਂ ਵਿੱਚ 3 ਆਈਪੀਐੱਸ ਅਤੇ 7 ਪੀਪੀਐੱਸ ਅਧਿਕਾਰੀ ਸ਼ਾਮਲ ਹਨ। ਆਈਪੀਐੱਸ ਅਧਿਕਾਰੀ ਰਾਹੁਲ ਐੱਸ ਨੂੰ ਡਾਇਰੈਕਟਰ ਵਿਜੀਲੈਂਸ ਬਿਊਰੋ, ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਸੁਰਿੰਦਰ ਲਾਂਬਾ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਲਾਇਆ ਹੈ। ਗੁਰਜੋਤ ਸਿੰਘ ਕਲੇਰ ਨੂੰ ਸੰਯੁਕਤ ਡਾਇਰੈਕਟਰ ਅੰਦਰੂਨੀ ਵਿਜੀਲੈਂਸ ਸੈਂਟਰ, ਕੰਵਲਦੀਪ ਸਿੰਘ ਨੂੰ ਸੰਯੁਕਤ ਡਾਇਰੈਕਟਰ ਪ੍ਰਸ਼ਾਸਨਿਕ ਵਿਜੀਲੈਂਸ ਬਿਊਰੋ, ਗੁਰਮੀਤ ਸਿੰਘ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ, ਮਨਮੋਹਨ ਕੁਮਾਰ ਨੂੰ ਏਆਈਜੀ ਐੱਫਐੱਸ ਮੁਹਾਲੀ, ਵਰਿੰਦਰ ਸਿੰਘ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ, ਸਿਮਰਤਪਾਲ ਢੀਂਡਸਾ ਨੂੰ ਸੰਯੁਕਤ ਡਾਇਰੈਕਟਰ ਕ੍ਰਾਈਮ ਵਿਜੀਲੈਂਸ ਬਿਊਰੋ ਅਤੇ ਦਲਜੀਤ ਸਿੰਘ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਮੁਹਾਲੀ ਲਗਾਇਆ ਗਿਆ ਹੈ।