ਚੰਡੀਗੜ੍ਹ: ਪੰਜਾਬ ਪੁਲੀਸ ਨੇ ਇਕ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਵਿਚ ਚਾਰ ਅਫ਼ਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 90 ਕਰੋੜ ਰੁਪਏ ਦੀ 17 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਕੁਝ ਰਸਾਇਣ ਤੇ ਲੈਬ ਉਪਕਰਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਨਾਲ ਡਰੱਗ ਤਿਆਰ ਕੀਤੀ ਜਾ ਸਕਦੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲੀਸ ਦੀ ਇਕ ਟੀਮ ਨੂੰ ਡਰੱਗ ਨੈੱਟਵਰਕ ਦਾ ਸਿਰਾ ਲੱਭਣ ਲਈ ਯੂਪੀ ਵੀ ਭੇਜਿਆ ਗਿਆ ਹੈ। ਇਹ ਗ੍ਰਿਫ਼ਤਾਰੀਆਂ ਹੁਸ਼ਿਆਰਪੁਰ ਦੀ ਪੁਲੀਸ ਵੱਲੋਂ ਦਿੱਤੀ ਲੀਡ ਉਤੇ ਕੀਤੀਆਂ ਗਈਆਂ ਹਨ। ਉੱਥੋਂ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਇਸ ਮਾਮਲੇ ਵਿਚ ਦਰਜ ਕਈ ਕੇਸਾਂ ਦੀ ਪਹਿਲਾਂ ਹੀ ਪੜਤਾਲ ਕਰ ਰਹੇ ਸਨ। -ਪੀਟੀਆਈ